ਅੰਮ੍ਰਿਤਸਰ:ਟੋਕੀਓ ਓਲੰਪਿਕ (Tokyo Olympics) ਵਿਚ ਭਾਰਤੀ ਹਾਕੀ ਟੀਮ ਨੇ 3-1 ਨਾਲ ਜਿੱਤ ਪ੍ਰਾਪਤ ਕੀਤੀ ਹੈ ਅਤੇ ਇਹ ਤਿੰਨੋਂ ਗੋਲ ਪੰਜਾਬ ਦੇ ਤਿੰਨ ਪੁੱਤਰਾਂ ਨੇ ਕੀਤੇ ਹਨ।ਇਹਨਾਂ ਵਿਚੋਂ ਇਕ ਗੋਲ ਦਿਲਪ੍ਰੀਤ ਸਿੰਘ ਉਮਰ ਕਰੀਬ 20 ਸਾਲ ਪੁੱਤਰ ਬਲਵਿੰਦਰ ਸਿੰਘ ਕਸਬਾ ਬਤਾਲਾ ਜਿਲ੍ਹਾ ਅੰਮ੍ਰਿਤਸਰ ਨੇ ਕੀਤਾ।
ਦਿਲਪ੍ਰੀਤ ਦੇ ਪਿਤਾ ਖੁਦ ਸੀ ਹਾਕੀ ਦੇ ਕੋਚ
ਦਿਲਪ੍ਰੀਤ ਦੇ ਪਿਤਾ ਜੀ ਜੋ ਖੁਦ ਹਾਕੀ ਦੇ ਕੋਚ ਰਹੇ ਹਨ।ਉਹਨਾਂ ਦੇ ਪਿਤਾ ਜੀ ਗੁਰਨਾਮ ਸਿੰਘ (ਦਿਲਪ੍ਰੀਤ ਦੇ ਦਾਦਾ ਜੀ) ਨੇ ਵੀ 1964 ਵਿਚ ਲੌਂਗ ਜੰਪ ਵਿਚ ਹਿੱਸਾ ਲਿਆ ਸੀ।ਦਿਲਪ੍ਰੀਤ ਦੇ ਘਰ ਖੁਸ਼ੀਆ ਅਤੇ ਵਿਆਹ ਵਾਲਾ ਮਾਹੌਲ ਸੀ ਅਤੇ ਪਰਿਵਾਰ ਵਾਲੇ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾ ਰਹੇ ਸਨ।ਦਿਲਪ੍ਰੀਤ ਸਿੰਘ ਦੇ ਘਰ ਵਧਾਈਆ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ।
ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ ਹਾਕੀ ਦੀ ਕੀਤੀ ਸੀ ਸ਼ੁਰੂਆਤ
ਦਿਲਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਬਾਰਵੀਂ ਕਲਾਸ ਤੱਕ ਪੜਾਈ ਕੀਤੀ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ ਹਾਕੀ (Hockey) ਦੀ ਸ਼ੁਰੂਆਤ ਕੀਤੀ ਅਤੇ 2016 ਵਿਚ ਸੁਰਜੀਤ ਅਕੈਡਮੀ ਵਲੋਂ ਖੇਡਿਆ।ਦਿਲਪ੍ਰੀਤ ਵੱਲੋਂ ਲਵਲੀ ਯੂਨੀਵਰਸਿਟੀ ਪੜਾਈ ਜਾਰੀ ਰੱਖੀ ਗਈ। ਦਿਲਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਖੇਡ ਦੇ ਦੌਰਾਨ ਜਦੋ ਗਲਤੀਆਂ ਕਰਦਾ ਹੈ ਤਾਂ ਗੁੱਸਾ ਵੀ ਆਉਂਦਾ ਹੈ ਪਰ ਹੁਣ ਜਿੱਤ ਦੇ ਨਾਲ ਹੀ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।