ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਵੇਰਕਾ ਵਿੱਚ ਪੁਲਿਸ ਦੀ ਮਜੂਦਗੀ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ - ਪੁਲਿਸ ਕਰ ਰਹੀ ਜਾਂਚ

ਅੰਮ੍ਰਿਤਸਰ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਹਾਈਵੋਲਟੇਜ ਡਰਾਮਾ ਹੋਣ ਦਾ ਸਮਾਚਾਰ ਹੈ। ਦੂਜੇ ਪਾਸੇ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

High voltage drama in the presence of police in Verka of Amritsar
ਅੰਮ੍ਰਿਤਸਰ ਦੇ ਵੇਰਕਾ ਵਿੱਚ ਪੁਲਿਸ ਦੀ ਮਜੂਦਗੀ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ

By

Published : Apr 25, 2023, 4:33 PM IST

ਅੰਮ੍ਰਿਤਸਰ ਦੇ ਵੇਰਕਾ ਵਿੱਚ ਪੁਲਿਸ ਦੀ ਮਜੂਦਗੀ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ

ਅੰਮ੍ਰਿਤਸਰ :ਅੰਮ੍ਰਿਤਸਰ ਦੇ ਇਲਾਕਾ ਵੇਰਕਾ ਵਿਖੇ ਇੱਕ ਸੋਸ਼ਲ ਮੀਡੀਆ ਤੇ ਲੜਕੀ ਦੇ ਨਾਲ ਗਵਾਂਢੀਆਂ ਦੇ ਝਗੜੇ ਦੀ ਵੀਡਿਓ ਖੂਬ ਵਾਇਰਲ ਹੋ ਰਹੀ ਹੈ। ਤਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਘਰ ਦੇ ਅੱਗੇ ਗੱਡੀ ਲਗਾਉਣ ਨੂੰ ਲੈ ਕੇ ਦੋ ਪਰਿਵਾਰਾਂ ਵਿਚ ਝਗੜਾ ਹੋਇਆ ਹੈ। ਪੁਲਿਸ ਦੀ ਮਜੂਦਗੀ ਵਿੱਚ ਲੱੜਕੀ ਦੇ ਕਪੜੇ ਪਾੜਨ ਦੇ ਵੀ ਇਲਜਾਮ ਹਨ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।

ਲੜਕੀ ਨਾਲ ਕੁੱਟਮਾਰ ਦੇ ਇਲਜਾਮ :ਇਸ ਸਬੰਧ ਵਿਚ ਪੀੜਿਤ ਲੜਕੀ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਦਰਵਾਜੇ ਅੱਗੇ ਗੱਡੀ ਖੜੀ ਕੀਤੀ ਗਈ ਸੀ। ਇਸੇ ਰੰਜਿਸ਼ ਦੇ ਕਾਰਣ ਗੁਆਂਢੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸਨੇ ਕੱਪੜੇ ਤੱਕ ਪਾੜ ਦਿੱਤੇ। ਦੂਜੇ ਪਾਸੇ ਪੁਲਿਸ ਵੱਲੋਂ ਉਲਟਾ ਉਸ ਉੱਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਲੜਕੀ ਨੇ ਇਨ੍ਹਾਂ ਗਵਾਂਢੀਆਂ ਉੱਤੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ :ਕੋਟਕਪੂਰਾ ਗੋਲੀਕਾਂਡ ਮਾਮਲਾ: 2400 ਪੰਨਿਆਂ ਦਾ ਇੱਕ ਹੋਰ ਸਪਲੀਮੈਂਟਰੀ ਚਲਾਨ ਪੇਸ਼, ਬਾਦਲਾਂ ਸਣੇ ਸੁਮੇਧ ਸੈਣੀ ਮੁੱਖ ਮੁਲਜ਼ਮ

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ :ਇਸੇ ਘਟਨਾ ਬਾਰੇ ਗਵਾਂਢੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਮਹਿਮਾਨ ਆਏ ਸਨ। ਸਵੇਰੇ ਗਰਮੀ ਦੇ ਕਾਰਣ ਗੱਡੀ ਇਨ੍ਹੇ ਦੇ ਘਰ ਦੇ ਅੱਗੇ ਲਗਾਈ ਸੀ। ਇਨ੍ਹਾਂ ਵਲੋਂ ਕਿਸੇ ਨੇ ਗੱਡੀ ਦੀ ਛੱਤ ਉੱਤੇ ਛਾਲ਼ ਮਾਰ ਦਿੱਤੀ। ਇਸਦਾ ਜਦੋਂ ਕਾਰਨ ਪੁੱਛਿਆ ਗਿਆ ਤਾਂ ਇਨ੍ਹਾਂ ਵਲੋਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਥਾਣਾ ਵੇਰਕਾ ਦੇ ਪੁਲਿਸ ਅਧਿਕਾਰੀ ਹਰਸਿਮਰਨ ਸਿੰਘ ਨੇ ਦੱਸਿਆ ਕਿ ਦੋ ਗਵਾਂਢੀਆਂ ਦੇ ਵਿੱਚ ਗੱਡੀ ਨੂੰ ਲੈਕੇ ਤਕਰਾਰ ਹੋ ਗਈ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਜੋ ਵੀ ਮੁਲਜਮ ਹੋਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details