ਅੰਮ੍ਰਿਤਸਰ : ਆਧੁਨਿਕ ਜੁੱਗ ਵਿੱਚ ਜਿੱਥੇ ਸਭ ਕੁਝ ਹਾਈਟੈਕ ਹੁੰਦਾ ਜਾ ਰਿਹਾ ਹੈ, ਉਥੇ ਹੀ ਬਜਾਰ ਵਿੱਚ ਹੁਣ ਹਾਈਟੈਕ ਗੰਨੇ ਦੇ ਜੂਸ ਦੀਆ ਮਸ਼ੀਨਾਂ ਵੀ ਆਉਣੀਆਂ ਸ਼ੁਰੂ ਹੋ ਗਈਆ ਹਨ। ਜਿਨ੍ਹਾਂ ਦੀ ਵਰਤੋਂ ਨਾਲ ਨਾ ਤਾਂ ਕੋਈ ਧੂੰਆ ,ਨਾ ਹੀ ਪ੍ਰਦੂਸ਼ਣ ਹੁੰਦਾ ਹੈ। ਗੰਨੇ ਦੇ ਰਸ ਦੇ ਪੂਰੇ ਮਿਨਰਲ ਵੀ ਬਣੇ ਰਹਿੰਦੇ ਹਨ। ਅਜਿਹੀ ਹੀ ਇੱਕ ਮਸ਼ੀਨ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੀਬ ਭੁਪਿੰਦਰਪਾਲ ਸਿੰਘ ਵੱਲੋਂ ਲਗਾਈ ਗਈ ਹੈ। ਜੋ ਕਿ ਅੱਜ-ਕੱਲ੍ਹ ਖਿੱਚ ਦਾ ਕੇਂਦਰ ਬਣੀ ਹੋਈ ਹੈ। ਲੋਕ ਦੂਰੋਂ-ਦੂਰੋਂ ਉਥੇ ਗੰਨੇ ਦਾ ਰਸ ਪੀਣ ਆਉਂਦੇ ਹਨ ਅਤੇ ਮਸ਼ੀਨ ਦੀ ਤਾਰੀਫ ਵੀ ਕਰਦੇ ਹਨ।
ਹਾਈਜੈਕ ਗੰਨੇ ਦੀ ਮਸ਼ੀਨ : ਨਾ ਧੂੰਆ ,ਨਾ ਡੀਜ਼ਲ ,ਨਾ ਕੋਈ ਵਾਧੂ ਖਰਚਾ - ਅੰਮ੍ਰਿਤਸਰ
ਇਹ ਮਸ਼ੀਨ ਗ੍ਰਾਹਕਾਂ ਦੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਮਸ਼ੀਨ ਪ੍ਰਦੂਸ਼ਣ ਰਹਿਤ ਹੈ ਅਤੇ ਪੂਰੇ ਮਿਨਰਲ ਵਾਲਾ ਜੂਸ ਗ੍ਰਾਹਕਾਂ ਨੂੰ ਪੀਣ ਨੂੰ ਮਿਲ ਰਿਹਾ ਹੈ। ਇਸ ਨਾਲ ਕੋਈ ਡੀਜਲ ਦਾ ਜਾ ਕੋਈ ਹੋਰ ਖਰਚਾ ਨਹੀਂ ਪੈਂਦਾ ਅਤੇ ਨਾ ਹੀ ਕੋਈ ਧੂੰਆ ਪ੍ਰਦਰਸ਼ਨ ਹੁੰਦਾ ਹੈ।
ਹਾਈਟੈਕ ਗੰਨੇ ਦੀ ਮਸ਼ੀਨ : ਨਾ ਧੂੰਆ ,ਨਾ ਡੀਜ਼ਲ ,ਨਾ ਕੋਈ ਵਾਧੂ ਖਰਚਾ
ਇਹ ਵੀ ਪੜ੍ਹੋ:Punjab Police ’ਚ ਭਰਤੀ ਲਈ ਮੁਫ਼ਤ ਸਿਖਲਾਈ ਕੈਂਪ
ਅਜਿਹੀ ਮਸ਼ੀਨ ਡੇਢ ਤੋਂ ਦੋ ਲੱਖ ਵਿੱਚ ਬਣਦੀ ਹੈ। ਵੇਸੇ ਵੀ ਹੁਣ ਸਮਾਂ ਹਾਈਜੈਕਨੀਕ ਟਰੇਂਡ ਦਾ ਹੈ। ਜਿਸਦੇ ਚੱਲਦੇ ਹਰ ਗ੍ਰਾਹਕ ਸਾਫ ਸੁਥਰਾ ਤੇ ਪੌਸ਼ਟਿਕ ਖਾਣ ਪੀਣ ਮੰਗਦਾ ਹੈ ਜਿਸ ਲਈ ਇਹ ਮਸ਼ੀਨ ਬਿਲਕੁਲ ਸਹੀ ਬਣਾਈ ਗਈ ਹੈ।