ਅੰਮ੍ਰਿਤਸਰ: ਬੀਐਸਐਫ ਤੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਸਰਹੱਦ 'ਤੇ ਪਾਕਿਸਤਾਨੀ ਤਸਕਰਾਂ ਵੱਲੋਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਲਗਾਤਾਰ ਪੰਜਵੇਂ ਦਿਨ ਵੀ ਨਾਕਾਮ ਕਰ ਦਿੱਤਾ ਗਿਆ ਹੈ। ਇਸ ਤਹਿਤ ਬੀਤੀ ਰਾਤ ਸਰਹੱਦ 'ਤੇ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲਣ ਤੋਂ ਬਾਅਦ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਚਲਾਈ। ਜਿਸ ਵਿੱਚ ਫੌਜ ਅਤੇ ਪੁਲਿਸ ਫੋਰਸ ਨੇ ਇੱਕ ਕਰੈਸ਼ ਡਰੋਨ ਅਤੇ 35 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ ਤਰਨਤਾਰਨ ਦੇ ਖੇਪਕਰਨ ਤੋਂ ਵੀ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ ਹੈ।
35 Crore Heroin Seized: ਫੌਜ ਅਤੇ ਪੁਲਿਸ ਨੇ ਸਾਂਝੇ ਆਪ੍ਰੇਸ਼ਨ 'ਚ ਬਰਾਮਦ ਕੀਤੀ 35 ਕਰੋੜ ਰੁਪਏ ਦੀ ਹੈਰੋਇਨ ਤੇ ਪਾਕਿ ਡਰੋਨ - Pakistani drone
ਪੰਜਾਬ 'ਚ ਪਾਕਿ ਸਰਹੱਦ 'ਤੇ 35 ਕਰੋੜ ਦੀ ਹੈਰੋਇਨ ਜ਼ਬਤ ਹੋਈ ਹੈ। BSF ਅਤੇ ਪੁਲਿਸ ਨੇ ਇਸ ਸਬੰਧੀ ਤਲਾਸ਼ੀ ਮੁਹਿੰਮ ਚਲਾਈ ਤਾਂ ਸਫਲਤਾ ਮਿਲੀ। ਪਿਛਲੇ 5 ਦਿਨਾਂ ਤੋਂ ਤਸਕਰਾਂ ਦੇ ਮਨਸੂਬੇ ਲਗਾਤਾਰ ਨਾਕਾਮ ਕੀਤੇ ਜਾ ਰਹੇ ਹਨ। (BSF Recoverd Heroin worth Rs 35 crore)
Published : Oct 30, 2023, 12:49 PM IST
ਫੌਜ ਅਤੇ ਪੁਲਿਸ ਦੀ ਸਾਂਝੀ ਕਾਰਵਾਈ: ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਸਫ਼ਲਤਾ ਮਿਲੀ ਹੈ। ਜਾਣਕਾਰੀ ਮੁਤਾਬਿਕ ਇਸ ਪੂਰੀ ਕਾਰਵਾਈ ਵਿੱਚ ਫੌਜ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਕੀਤੀ ਗਈ ਹੈ ਜਿਸ ਨਾਲ ਇਸ ਅਪ੍ਰੇਸ਼ਨ ਨੂੰ ਸਫਲ ਬਣਾਇਆ ਹੈ।
- Young Man Died Shot In Amritsar: ਅੰਮ੍ਰਿਤਸਰ 'ਚ ਲੁਟੇਰਿਆਂ ਨੇ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ
- Restaurant Owner Murder in Bathinda: ਬਠਿੰਡਾ 'ਚ ਦਿਨ ਦਿਹਾੜੇ ਨਕਾਬਪੋਸ਼ਾਂ ਨੇ ਵਪਾਰੀ ਨੂੰ ਮਾਰੀਆਂ ਗੋਲੀਆਂ, ਸੀਸੀਟੀਵੀ ਆਈ ਸਾਹਮਣੇ, ਹਸਪਤਾਲ 'ਚ ਪੀੜਤ ਨੇ ਤੋੜਿਆ ਦਮ
- Theft gold and cash In Amritsar: ਘਰ ਦੇ ਤਾਲੇ ਤੋੜ ਕੇ ਲੱਖਾਂ ਦਾ ਸੋਨਾ ਤੇ ਨਕਦੀ ਲੈ ਕੇ ਚੋਰ ਹੋਏ ਰਫੂਚੱਕਰ
ਲਗਾਤਾਰ ਮਿਲ ਰਹੇ ਪਾਕਿਸਤਾਨ ਡਰੋਨ:ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਦੇਰ ਰਾਤ ਫਿਰੋਜ਼ਪੁਰ ਦੀ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ 'ਤੇ ਪਿੰਡ ਗੱਟੀ ਮੱਟੜ ਦੇ ਇਲਾਕੇ 'ਚ ਬੀ.ਐੱਸ.ਐੱਫ ਨੇ ਪਾਕਿਸਤਾਨ ਤੋਂ ਆਏ ਇਕ ਡਰੋਨ ਦੀ ਪਲ ਪਲ ਦੇਖੀ ਅਤੇ ਬੀਐੱਸਐੱਫ ਵੱਲੋਂ ਕਾਰਵਾਈ ਕਰਦਿਆਂ ਡਰੋਨ ਨੂੰ ਡੇਗ ਦਿੱਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਬੀ.ਐਸ.ਐਫ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਸੀ। ਇਸ ਦੌਰਾਨ ਜਿਸ 'ਚ 1 ਕਿਲੋ 630 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਦੌਰਾਨ ਵੀ ਬੀਐਸਐਫ ਨੇ ਪਾਕਿਸਤਾਨੀ ਅਤੇ ਭਾਰਤੀ ਸਮੱਗਲਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।