ਅੰਮ੍ਰਿਤਸਰ:ਬੀਤੇ ਦਿਨੀ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਵਿਖੇ ਕਰਨਲ ਅਭਿਤ ਸਿੰਘ ਬਾਠ ਦਾ ਹੈਲੀਕਾਪਟਰ ਦੁਰਘਟਨਾ ਗ੍ਰਸਤ ਹੋਣ ਤੋਂ ਬਾਅਦ ਕੱਲ੍ਹ ਉਹਨਾਂ ਦੀ ਲਾਸ਼ ਮਿਲਣ 'ਤੇ ਇਲਾਕਾ ਨਿਵਾਸੀਆਂ ਵਿੱਚ ਕਾਫੀ ਸੌਂਗ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਮ੍ਰਿਤਕ ਦੀ ਦੇਹ ਨੂੰ ਆਰਮੀ ਹਸਪਤਾਲ ਵਿੱਚ ਭੇਜਿਆ ਗਿਆ। ਉਥੇ ਹੀ ਹਜੇ ਵੀ ਡੈਮ ਵਿੱਚ ਸਰਚ ਅਭਿਆਨ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨਲ ਅਭਿਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲੇ ਸਨ।
3 ਅਗਸਤ ਨੂੰ ਪਠਾਨਕੋਟ ਵਿੱਚ ਇੱਕ ਹੈਲੀਕਾਪਟਰ (Helicopter) ਕਰੈਸ ਹੋਇਆ ਸੀ। ਇਸ ਹੈਲੀਕਾਪਟਰ ਵਿੱਚ ਤਿੰਨ ਵਿਅਕਤੀ ਸਵਾਰ ਹੋਣ ਦੀ ਜਾਣਕਾਰੀ ਮਿਲੀ ਸੀ। ਜੋ ਕੀ ਅਜੇ ਤਕ ਲਾਪਤਾ ਸਨ। ਉਸ ਤੋਂ ਬਾਅਦ ਰਣਜੀਤ ਸਾਗਰ ਡੈਮ (Ranjit Dam) ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ।