ਅੰਮ੍ਰਿਤਸਰ:ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਡਿਪਟੀ ਸੀ ਐੱਮ ਓ ਪੀ ਸੋਨੀ ਦੀ ਕੋਠੀ ਦਾ ਘਿਰਾਓ (Surround the OP Sony mansion) ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸਿਹਤ ਵਿਭਾਗ ਦੇ ਮੁਲਾਜ਼ਮ ਨੇ ਸੋਨੀ ਦੀ ਕੋਠੀ ਦਾ ਘਿਰਾਓ ਕਰਨ ਲਈ ਪੁੱਜੇ। ਸਿਹਤ ਵਿਭਾਗ ਦੇ ਵਰਕਰਾਂ ਦੀ ਮੰਗ ਸੀ ਕਿ ਸਾਡੇ ਜਿਹੜੇ ਭੱਤੇ ਕੱਟੇ ਗਏ ਹਨ ਉਨ੍ਹਾਂ ਨੂੰ ਜਲਦ ਬਹਾਲ ਕੀਤਾ ਜਾਵੇ ਕਿਉਂਕਿ ਛੇਵੇਂ ਤਨਖਾਹ ਕਮਿਸ਼ਨ (Sixth Pay Commission)ਦੀ ਸਿਫ਼ਾਰਿਸ਼ ਤੇ ਵਿੱਤ ਵਿਭਾਗ ਦੀ ਮਨਜ਼ੂਰੀ ਦੇ ਬਾਵਜੂਦ ਵਾਪਸ ਲੈਣ ਸਮੇਤ 37 ਦੇ ਕਰੀਬ ਭੱਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ
ਹੈਲਥ ਵਰਕਰਾਂ ਵੱਲੋਂ ਡਿਪਟੀ ਸੀਐਮ ਸੋਨੀ ਦੀ ਕੋਠੀ ਦਾ ਘਿਰਾਓ
ਅੰਮ੍ਰਿਤਸਰ ਵਿਚ ਸਿਹਤ ਕਰਮਚਾਰੀਆਂ ਵੱਲੋਂ ਪੰਜਾਬ ਦੇ ਡਿਪਟੀ ਸੀਐਮ ਓਪੀ ਸੋਨੀ (Deputy CM OP Soni) ਦੀ ਕੋਠੀ ਦਾ ਘਿਰਾਓ ਕੀਤਾ ਗਿਆ।
ਹੈਲਥ ਵਰਕਰਾਂ ਵੱਲੋਂ ਡਿਪਟੀ ਸੀਐਮ ਸੋਨੀ ਦੀ ਕੋਠੀ ਦਾ ਘਿਰਾਓ
'ਜਲਦ ਮੰਗਾਂ ਮੰਨੀਆ ਜਾਣਗੀਆ'
ਡਿਪਟੀ ਸੀਐਮ ਦੀ ਕੋਠੀ ਤੋਂ ਵਿਕਾਸ ਸੋਨੀ ਨੇ ਮੰਗ ਪੱਤਰ ਲੈ ਕੇ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਮੰਗਾਂ ਤੇ ਅੱਗੇ ਵੀ ਸਰਕਾਰ ਨੇ ਗੌਰ ਕੀਤਾ ਹੈ ਅਤੇ ਇਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਕੱਲ੍ਹ ਡਿਪਟੀ ਸੀਐਮ ਸੋਨੀ ਨਾਲ ਇਨ੍ਹਾਂ ਦੀ ਮੀਟਿੰਗ ਕਰਵਾ ਕੇ ਇਨ੍ਹਾਂ ਦੀ ਮੰਗਾਂ ਦਾ ਹੱਲ ਕੀਤਾ ਜਾਵੇਗਾ।
ਇਹ ਵੀ ਪੜੋ:ਪ੍ਰਧਾਨ ਮੰਤਰੀ ਸੁਰੱਖਿਆ ਕੁਤਾਹੀ ਮਾਮਲਾ: ਸੁਖਬੀਰ ਬਾਦਲ ਨੇ ਕਾਂਗਰਸ 'ਤੇ ਚੁੱਕੇ ਸੁਆਲ