ਬਿਆਸ:ਦੇਸ਼ ਭਰ ਵਿੱਚ ਮੁੜ ਤੋਂ ਵੱਧ ਰਹੀ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਦੇਖਦਿਆ ਜਿੱਥੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉੱਥੇ ਹੀ ਕੋਰੋਨਾ ਸਬੰਧੀ ਬਚਾਅ ਲਈ ਬਿਆਸ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਮੁਹਿੰਮ ਸ਼ੁਰੂ ਕਰਦੇ ਹੋਏ ਰਾਹੀਂਗਰਾਂ ਦੇ ਕਰੋਨਾ ਟੈਸਟ ਸੈਂਪਲ ਲਏ ਜਾ ਰਹੇ ਹਨ।
ਜਾਣਕਾਰੀ ਦਿੰਦਿਆਂ ਮੈਡੀਕਲ ਅਫ਼ਸਰ ਡਾ ਰਾਜੀਵ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ.ਐਮ.ਓ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਮੈਡਮ ਨੀਰਜ ਭਾਟੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਰਾਹੀਗਰਾਂ ਦੇ ਕਰੋਨਾ ਟੈਸਟ ਸੈਂਪਲ ਲਏ ਜਾ ਰਹੇ ਹਨ।
ਕੋਰੋਨਾ ਸੈਂਪਲਿੰਗ ਦੀ ਸ਼ੁਰੂਆਤ ਓਹਨਾਂ ਦੱਸਿਆ ਕਿ 86 ਰਾਹੀਗਰਾਂ ਦੇ ਆਰ.ਟੀ.ਪੀ.ਸੀ ਆਰ ਸੈਂਪਲ ਲਏ ਗਏ ਹਨ, ਜਿਹਨਾਂ ਦੀ ਰਿਪੋਰਟ ਆਉਣ 'ਤੇ ਵਿਭਾਗ ਵੱਲੋਂ ਓਹਨਾਂ ਦੇ ਮੋਬਾਈਲ ਨੰਬਰ 'ਤੇ ਸੁਨੇਹੇ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਜਾਰੀ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਲਗਾਇਆ ਜਾਵੇ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ।
ਇਸ ਮੌਕੇ ਏ.ਐਸ.ਆਈ ਮਨਜੀਤ ਸਿੰਘ, ਏ.ਐਸ.ਆਈ ਗੁਰਬਿੰਦਰ ਸਿੰਘ, ਏ.ਐਸ.ਆਈ ਗੁਰਮੇਜ ਸਿੰਘ, ਫਾਰਮੇਸੀ ਅਫ਼ਸਰ ਬਲਜੀਤ ਕੌਰ, ਫਾਰਮੇਸੀ ਅਫ਼ਸਰ ਸੁਮਨ ਲਤਾ, ਸਟਾਫ਼ ਨਰਸ ਸਭਾ ਆਦਿ ਹਾਜ਼ਰ ਸਨ।
ਇਹ ਵੀ ਪੜੋ:ਕੋਰੋਨਾ ਦਾ ਟੀਕਾ ਲਵਾਉਣ ਤੋਂ ਬਾਅਦ ਸਾਡੇ ਪੁੱਤਰ ਦੀ ਹੋਈ ਮੌਤ: ਪਰਿਵਾਰ