ਪੰਜਾਬ

punjab

ETV Bharat / state

ਤਿਉਹਾਰਾਂ ਨੂੰ ਲੈ ਕੇ ਸਿਹਤ ਵਿਭਾਗ ਚੌਕਸ, 8 ਕੁਇੰਟਲ ਮਿਲਾਵਟੀ ਖੋਏ ਦੀ ਖੇਪ ਬਰਾਮਦ - 8 ਕੁਇੰਟਲ ਮਿਲਾਵਟੀ ਖੋਇਆ ਬਰਾਮਦ

ਅੰਮ੍ਰਿਤਸਰ ਵਿੱਚ ਸਿਹਤ ਵਿਭਾਗ ਵੱਲੋਂ 8 ਕੁਇੰਟਲ ਮਿਲਾਵਟੀ ਖੋਏ ਦੀ ਖੇਪ ਬਰਾਮਦ ਕੀਤੀ ਗਈ ਹੈ। ਦੱਸ ਦਈਏ ਕਿ ਅਧਿਕਾਰੀਆਂ ਨੇ ਇਸਦੇ ਸੈਂਪਲ ਭੇਜ ਦਿੱਤੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

8 quintal khoya in amritsar
8 ਕੁਇੰਟਲ ਮਿਲਾਵਟੀ ਖੋਏ ਦੀ ਖੇਪ ਬਰਾਮਦ

By

Published : Oct 20, 2022, 1:14 PM IST

ਅੰਮ੍ਰਿਤਸਰ: ਜਿਵੇ-ਜਿਵੇ ਤਿਉਹਾਰਾਂ ਦੇ ਦਿਨ ਨਜ਼ਦੀਕ ਆ ਰਹੇ ਹਨ ਉਸੇ ਤਰ੍ਹਾਂ ਹੀ ਸਿਹਤ ਵਿਭਾਗ ਵੱਲੋਂ ਮਿਲਾਵਟਖੋਰੀ ਕਰਨ ਵਾਲੇ ਲੋਕਾ ’ਤੇ ਨਕੇਲ ਕੱਸਣ ਲੱਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਬੱਸ ਸਟੈਂਡ ਉੱਤੇ ਇਕ ਬੀਕਾਨੇਰ ਰਾਜਸਥਾਨ ਤੋਂ ਆਈ ਬੱਸ ਵਿੱਚੋ 8 ਕੁਇੰਟਲ ਮਿਲਾਵਟੀ ਖੋਇਆ ਬਰਾਮਦ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਗੁਪਤ ਸੁਚਨਾ ਦੇ ਆਧਾਰ ’ਤੇ ਬੀਤੇ ਦਸ ਦਿਨ ਤੌਂ ਰੇਕੀ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦੇ ਬੀਕਾਨੇਰ ਰਾਜਸਥਾਨ ਤੋਂ ਆਈ ਇਕ ਬੱਸ ਦੀ ਛੱਤ ’ਤੇ ਰੱਖਿਆ 8 ਕੁਇੰਟਲ ਮਿਲਾਵਟੀ ਖੋਇਆ ਬਰਾਮਦ ਕੀਤਾ ਗਿਆ। ਜਿਸ ਵਿੱਚ ਖੋਏ ਵੱਡੀ ਗਿਣਤੀ ਵਿਚ ਚੀਨੀ ਦੀ ਮਿਲਾਵਟ ਕੀਤੀ ਹੋਈ ਸੀ। ਜੋ ਕਿ ਬਿੱਲਕੁਲ ਗਲਤ ਹੈ ਅਸੀ ਅੱਜ ਹੀ ਇਸਦੇ ਸੈਂਪਲ ਲੈਬਾਰਟਰੀ ਵਿਚ ਭੇਜ ਦਿੱਤੇ ਗਏ ਹਨ ਜਿਸਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਖੋਏ ਨੂੰ ਮੰਗਵਾਉਣ ਵਾਲੇ ਵਪਾਰੀਆਂ ਨੂੰ ਬੁਲਾਇਆ ਗਿਆ ਹੈ ਅਤੇ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਮਿਲਾਵਟ ਖੋਰਾ ਨੂੰ ਕਿਸੇ ਵੀ ਹਾਲ ਵਿਚ ਛੱਡਿਆ ਨਹੀ ਜਾਵੇਗਾ।

ਇਹ ਵੀ ਪੜੋ:ਹਰਿਆਣਾ ਤੋਂ ਪੰਜਾਬ ਨਸ਼ਾ ਲੈ ਕੇ ਆ ਰਹੇ 2 ਤਸਕਰ ਹੈਰੋਇਨ ਸਣੇ ਪੁਲਿਸ ਅੜਿੱਕੇ

ABOUT THE AUTHOR

...view details