ਪੰਜਾਬ

punjab

ETV Bharat / state

ਜਥੇਦਾਰ ਦੇ ਹਥਿਆਰ ਰੱਖਣ ਵਾਲੇ ਬਿਆਨ ’ਤੇ ਹਵਾਰਾ ਕਮੇਟੀ ਨੇ ਜਤਾਈ ਸਹਿਮਤੀ, ਕਿਹਾ ਨਹੀਂ ਹੋਣੀ ਚਾਹੀਦੀ ਰਾਜਨੀਤੀ - ਲਾਈਸੈਂਸੀ ਹਥਿਆਰ ਰੱਖਣ ਦੀ ਅਪੀਲ

ਹਥਿਆਰਾਂ ਨੂੰ ਲੈਕੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਹਵਾਰਾ ਕਮੇਟੀ ਵੱਲੋਂ ਜਥੇਦਾਰ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਗਿਆ ਹੈ ਕਿ ਇਸ ਮਸਲੇ ਉੱਪਰ ਰਾਜਨੀਤੀ ਨਹੀਂ ਹੋਣੀ ਚਾਹੀਦੀ।

ਜਥੇਦਾਰ ਦੇ ਹਥਿਆਰ ਰੱਖਣ ਵਾਲੇ ਬਿਆਨ ’ਤੇ ਹਵਾਰਾ ਕਮੇਟੀ ਨੇ ਜਤਾਈ ਸਹਿਮਤੀ
ਜਥੇਦਾਰ ਦੇ ਹਥਿਆਰ ਰੱਖਣ ਵਾਲੇ ਬਿਆਨ ’ਤੇ ਹਵਾਰਾ ਕਮੇਟੀ ਨੇ ਜਤਾਈ ਸਹਿਮਤੀ

By

Published : May 26, 2022, 7:44 PM IST

ਅੰਮ੍ਰਿਤਸਰ: ਪਿਛਲੇ ਦਿਨ੍ਹਾਂ ’ਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਹਰ ਅੰਮ੍ਰਿਤਧਾਰੀ ਸਿੱਖ ਨੂੰ ਲਾਇਸੈਂਸੀ ਮਾਡਰਨ ਹਥਿਆਰ ਰੱਖਣੇ ਚਾਹੀਦੇ ਹਨ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾਉਣ ਦੀ ਹੋਈ ਨਜ਼ਰ ਆਈ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਆਨ ’ਤੇ ਟਿੱਪਣੀ ਕੀਤੀ ਗਈ ਸੀ। ਇਸ ਤੋਂ ਬਾਅਦ ਹੁਣ ਹਵਾਰਾ ਕਮੇਟੀ ਮੈਂਬਰਾਂ ਵੱਲੋਂ ਵੀ ਪ੍ਰੈੱਸ ਵਾਰਤਾ ਕੀਤੀ ਗਈ ਤੇ ਪ੍ਰੈੱਸ ਵਾਰਤਾ ਕਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਬਿਆਨ ’ਤੇ ਸਹਿਮਤੀ ਪ੍ਰਗਟਾਈ ਗਈ।

ਜਥੇਦਾਰ ਦੇ ਹਥਿਆਰ ਰੱਖਣ ਵਾਲੇ ਬਿਆਨ ’ਤੇ ਹਵਾਰਾ ਕਮੇਟੀ ਨੇ ਜਤਾਈ ਸਹਿਮਤੀ

ਉਨ੍ਹਾਂ ਕਿਹਾ ਕਿ ਹਰ ਇਕ ਭਾਰਤ ਦੇ ਨਾਗਰਿਕ ਨੂੰ ਲਾਈਸੈਂਸੀ ਹਥਿਆਰ ਰੱਖਣਾ ਚਾਹੀਦਾ ਹੈ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਿਮ ਹੋਵੇ ਚਾਹੇ ਸਿੱਖ ਹੋਵੇ। ਇਸਦੇ ਨਾਲ ਹੀ ਅੱਗੇ ਬੋਲਦੇ ਹੋਏ ਕਿਹਾ ਕਿ ਸਿੱਖਾਂ ਨੂੰ ਹਥਿਆਰ ਵਿਰਾਸਤ ਵਿੱਚ ਸ਼ਾਸਤਰ ਮਿਲੇ ਹਨ। ਹਵਾਰਾ ਕਮੇਟੀ ਮੈਂਬਰ ਨੇ ਕਿਹਾ ਕਿ ਸਿੱਖੀ ਦਾ ਜਨਮ ਹੀ ਖੰਡੇ ਬਾਟੇ ਦੀ ਧਾਰ ਤੋਂ ਹੋਇਆ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਬਿਆਨ ਨਾਲ ਅਸੀਂ ਸਹਿਮਤੀ ਪ੍ਰਗਟਾਉਂਦੇ ਹਾਂ। ਉਨ੍ਹਾਂ ਜਥੇਬਾਰ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਮਸਲੇ ਨੂੰ ਰਾਜਨੀਤੀ ਨਹੀਂ ਹੋਣੀ ਚਾਹੀਦੀ।

ਜ਼ਿਕਰਯੋਗ ਹੈ ਕਿ ਕੁੱਝ ਸਾਲ ਪਹਿਲਾਂ ਵੀ ਹਿੰਦੂ ਆਗੂ ਸੁਧੀਰ ਸੂਰੀ ਵੱਲੋਂ ਹਿੰਦੂ ਨੌਜਵਾਨਾਂ ਨੂੰ ਚਲਦੀ ਪ੍ਰੈੱਸ ਕਾਨਫਰੰਸ ’ਚ ਲਾਈਸੈਂਸੀ ਹਥਿਆਰ ਰੱਖਣ ਦੀ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸੁਧੀਰ ਸੂਰੀ ’ਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ ਪਰ ਇੱਕ ਵਾਰ ਫਿਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਲਾਈਸੈਂਸੀ ਹਥਿਆਰ ਰੱਖਣ ਦੀ ਅਪੀਲ ਕਰਨ ਨੂੰ ਲੈ ਕੇ ਮਾਮਲਾ ਫਿਰ ਗਰਮਾ ਗਿਆ ਹੈ।

ਇਹ ਵੀ ਪੜ੍ਹੋ:ਭ੍ਰਿਸ਼ਟਾਚਾਰ ਨੂੰ ਲੈਕੇ ਵਿੱਤ ਮੰਤਰੀ ਦਾ ਵੱਡਾ ਬਿਆਨ, ਕਿਹਾ...

ABOUT THE AUTHOR

...view details