ਅੰਮ੍ਰਿਤਸਰ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਪਰਿਵਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਰਖਵਾਏ ਸ੍ਰੀ ਸਹਿਜ ਪਾਠ ਦੇ ਭੋਗ 'ਤੇ ਪਹੁੰਚੀ, ਜਿਸ ਕਾਰਨ ਪੱਤਰਕਾਰ ਦਾ ਸਵੇਰੇ 8 ਵਜੇ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਤਾਂਤਾ ਲੱਗਿਆ ਹੋਇਆ ਸੀ ਕਿਉਂਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪੱਤਰਕਾਰਾਂ ਨੂੰ ਕਵਰੇਜ ਤੋਂ ਰੋਕਿਆ ਗਿਆ ਹੈ, ਇਸ ਲਈ ਪੱਤਰਕਾਰਾਂ ਵੱਲੋਂ ਬਾਹਰ ਹੀ ਕੇਂਦਰੀ ਮੰਤਰੀ ਦਾ ਇੰਤਜ਼ਾਰ ਕਰ ਰਹੇ ਸਨ। 10 ਵਜੇ ਦੇ ਕਰੀਬ ਜਦੋਂ ਹੀ ਬੀਬੀ ਬਾਦਲ ਸੂਚਨਾ ਕੇਂਦਰ ਰਾਹੀਂ ਬਾਹਰ ਆਏ ਤਾਂ ਪੱਤਰਕਾਰਾਂ ਨੇ ਸਵਾਲ ਦੇ ਸਵਾਲਾਂ ਤੋਂ ਪਹਿਲਾਂ ਹੀ ਬੀਬੀ ਦੀ ਸਕਿਓਰਿਟੀ ਨੇ ਪੱਤਰਕਾਰਾਂ ਨੂੰ ਹਰਸਿਮਰਤ ਕੌਰ ਬਾਦਲ ਦੇ ਨੇੜੇ ਨਾ ਆਉਣ ਦਿੱਤਾ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਹਾਰ ਹੋਈ ਸੀ, ਜਿਸ ਕਾਰਨ ਅਜੇ ਤੱਕ ਪੰਜਾਬ ਵਿੱਚ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ। ਸਾਲ 2015 ਵਿੱਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਇਸ ਕਾਰਨ ਸਿੱਖ ਕੌਮ ਦੇ ਗੁੱਸੇ ਦਾ ਸ਼ਿਕਾਰ ਬਣਿਆ ਅਕਾਲੀ 2017 ਵਿੱਚ ਨੁਕਰੇ ਲੱਗ ਗਿਆ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿਰੋਧ ਵਿੱਚ ਕੀਤੇ ਗਏ ਕਿਸਾਨੀ ਸਬੰਧੀ 3 ਆਰਡੀਨੈੱਸ ਵੀ ਅਕਾਲੀ ਦਲ ਲਈ ਮੁਸੀਬਤ ਬਣੇ ਹੋਏ ਹਨ, ਕਿਉਂਕਿ ਅਕਾਲੀ ਦਲ ਕੇਂਦਰ ਵਿੱਚ ਭਾਜਪਾ ਨਾਲ ਭਾਈਵਾਲ ਪਾਰਟੀ ਹੈ ਅਤੇ ਹਰਸਿਮਰਤ ਕੌਰ ਬਾਦਲ ਉਸੇ ਵਜ਼ਾਰਤ ਵਿੱਚ ਕੇਂਦਰੀ ਮੰਤਰੀ ਹਨ। ਇਸ ਕਾਰਨ ਅਕਾਲੀ ਦਲ ਨੂੰ ਹੁਣ ਕੋਈ ਜਵਾਬ ਨਹੀਂ ਲੱਭ ਰਿਹਾ ਕਿ ਉਹ ਕੇਂਦਰ ਦਾ ਪੱਖ ਲਵੇ ਜਾਂ ਕਿਸਾਨਾਂ ਦਾ।