ਪੰਜਾਬ

punjab

ETV Bharat / state

ਕਈ ਟਨ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਦਰਬਾਰ ਸਾਹਿਬ

ਚੌਥੀ ਪਤਾਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਪ੍ਰਕਾਸ਼ ਪੂਰਬ ਦੇ ਮੌਕੇ 'ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਕਈ ਕੁਇੰਟਲ ਦੇਸੀ ਤੇ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ।

ਵਿਦੇਸ਼ੀ ਫੁੱਲਾਂ ਨਾਲ ਸੱਜਿਆ ਹਰਮੰਦਿਰ ਸਾਹਿਬ
ਵਿਦੇਸ਼ੀ ਫੁੱਲਾਂ ਨਾਲ ਸੱਜਿਆ ਹਰਮੰਦਿਰ ਸਾਹਿਬ

By

Published : Nov 2, 2020, 3:55 PM IST

ਅੰਮ੍ਰਿਤਸਰ: ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਦੇ ਮੌਕੇ 'ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ, ਸੱਚਖੰਡ ਦੇ ਰਸਤੇ ਤੇ ਸ੍ਰੀ ਗੁਰੂ ਰਾਮਦਾਸ ਲੰਗਰ ਭਵਨ ਨੂੰ ਕਈ ਕੁਇੰਟਲ ਦੇਸੀ ਤੇ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ।

ਕਈ ਟਨ ਵਿਦੇਸ਼ਾਂ ਫੁੱਲਾਂ ਨਾਲ ਸਜਾਇਆ ਗਿਆ ਦਰਬਾਰ ਸਾਹਿਬ

ਮਿਲੀ ਜਾਣਕਾਰੀ ਮੁਤਾਬਕ 100 ਸਿੱਖ ਸ਼ਰਧਾਲੂਆਂ ਵੱਲ਼ੋਂ ਵਿਸ਼ੇਸ਼ ਜਹਾਜ਼ 'ਚ ਫੁੱਲ ਮੰਗਵਾਏ ਗਏ ਤੇ ਗੁਰੂ ਘਰ ਨੂੰ ਫੁੱਲ਼ਾਂ ਨਾਲ ਸਜਾਉਣ ਦਾ ਸੇਵਾ ਕਾਰਜ ਕੀਤਾ। ਫੁੱਲਾਂ ਦੀ ਮਹਿਕ ਨਾਲ ਪੂਰਾ ਦਰਬਾਰ ਸਾਹਿਬ ਮਹਿਕ ਉੱਠਿਆ।

ਵਿਦੇਸ਼ੀ ਫੁੱਲਾਂ ਨਾਲ ਸੱਜਿਆ ਹਰਮੰਦਿਰ ਸਾਹਿਬ

ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਉਣ ਵਾਲਿਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਕੋਈ ਕੁਇੰਟਲ ਫੁੱਲ ਮਲੇਸ਼ਿਆ, ਸਿੰਗਾਪੁਰ, ਥਾਈਲੈਂਡ ਤੋਂ ਮੰਗਵਾਏ ਗਏ ਹਨ। ਖ਼ਾਸ 10 ਟਨ ਗੇਂਦੇ ਦੇ ਫੁੱਲ ਉਜੈਨ ਤੋਂ ਮੰਗਵਾਏ ਗਏ ਹਨ।

ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਉਤਸਵ 'ਤੇ ਇਹ ਖ਼ਾਸ ਪ੍ਰਬੰਧ ਕੀਤੇ ਗਏ ਜਿਸ ਨੂੰ ਲੈ ਕੈ ਸਿੱਖ ਸੰਗਤ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਬੜੀ ਸ਼ਰਧਾ ਨਾਲ ਸਿੱਖ ਸੰਗਤ ਸੇਵਾ ਕਰ ਰਹੀ ਹੈ।

ABOUT THE AUTHOR

...view details