ਅੰਮ੍ਰਿਤਸਰ:ਅੰਮ੍ਰਿਤਸਰ ਦੇ ਹਲਕਾ ਅਟਾਰੀ ਵਿਖੇ ਭਾਜਪਾ ਦੀ ਉਮੀਦਵਾਰ ਬਲਵਿੰਦਰ ਕੌਰ ਦੇ ਹੱਕ ਵਿੱਚ ਭਾਜਪਾ ਦੇ ਸਾਂਸਦ ਗਾਇਕ ਹੰਸਰਾਜ ਹੰਸ ਉਤਰੇ। ਭਾਜਪਾ ਦੀ ਉਮੀਦਵਾਰ ਬਲਵਿੰਦਰ ਕੌਰ ਦੇ ਨਾਲ ਹੰਸਰਾਜ ਹੰਸ ਨੇ ਅਟਾਰੀ ਦੇ ਬਜਾਰਾਂ ਵਿੱਚ ਰੋਡ ਸ਼ੋਅ ਕੱਢਿਆ। ਇਸ ਮੌਕੇ ਲੋਕਾਂ ਵੱਲੋਂ ਭਾਜਪਾ ਉਮੀਦਵਾਰ ਨੂੰ ਭਰਵਾਂ ਹੁੰਗਾਰਾ ਮਿਲਿਆ।
ਇਸ ਮੌਕੇ ਹੰਸਰਾਜ ਹੰਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਰਹੱਦ 'ਤੇ ਪੁਰਾਣੇ ਦਿਨ ਯਾਦ ਆਉਂਦੇ ਹਨ, ਕਈ ਵਾਰ ਬਹਾਦਰੀ ਯਾਦ ਆਉਂਦੀ ਹੈ, ਕਈ ਵਾਰ ਉਹ ਦੁਖਾਂਤ ਯਾਦ ਆਉਂਦੇ ਹਨ।
ਹੰਸਰਾਜ ਹੰਸ ਨੇ ਅਟਾਰੀ ਹਲਕੇ ਵਿੱਚ ਕੱਢਿਆ ਰੋਡ ਸ਼ੋਅ ਉਹਨਾਂ ਨੇ ਕਿਹਾ ਕਿ ਉਮੀਦਵਾਰ ਬੀਬੀ ਬਲਵਿੰਦਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਅਤੇ ਰੋਡ ਸ਼ੋਅ ਦਾ ਉਦਘਾਟਨ ਕਰਨ ਲਈ ਪੁੱਜੇ ਹਾਂ। ਉਨ੍ਹਾਂ ਕਿਹਾ ਸਭ ਨੂੰ ਚੋਣਾਂ ਪਿਆਰ ਦੇ ਨਾਲ ਅਤੇ ਗਾਲੀ ਗਲੋਚ ਅਤੇ ਭੱਦੀ ਸ਼ਬਦਾਵਲੀ ਨਹੀਂ ਵਰਤਨੀ ਚਾਹੀਦੀ। ਭਾਈਚਾਰਕ ਸਾਂਝ ਦੇ ਨਾਲ ਚੋਣਾਂ ਲੜਨੀਆਂ ਚਾਹੀਦੀਆਂ ਹਨ।
ਉਹਨਾਂ ਕਿਹਾ ਕਿ ਦੇਸ਼ ਭਾਵੇਂ ਅਜਾਦ ਹੋਏ ਨੂੰ 75 ਸਾਲ ਹੋ ਚੁੱਕੇ ਹਨ ਪਰ ਪੰਜਾਬ ਦੇ ਸਰਹੱਦੀ ਇਲਾਕੇ ਅਜੇ ਵੀ ਗੁਲਾਮੀ ਦੀ ਜਿੰਦਗੀ ਜਿਉਣ ਨੂੰ ਮਜ਼ਬੂਰ ਹਨ। ਜਿਸਦੇ ਚਲਦੇ ੳਹਨਾਂ ਦਾ ਜੀਵਨ ਪੱਧਰ ਉਚਾ ਚੁੱਕਣ ਦੀ ਲੋੜ ਹੈ। ਜੇਕਰ ਪੰਜਾਬ ਵਿਚ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਮਰੇ ਹੋਏ ਪਿਓ ਦੇ ਕਰਵਾ ਦਿੱਤੇ ਦੋ ਵਿਆਹ: ਸੁਮਨ ਟੂਰ