ਅੰਮ੍ਰਿਤਸਰ: ਦੇ ਗੁਰੂ ਅਰਜਨ ਦੇਵ ਨਗਰ ਵਿੱਚ ਸਮੋਸਿਆਂ ਦੇ ਪੈਸਿਆਂ ਨੂੰ ਲੈਕੇ ਹਲਵਾਈ ਅਤੇ ਇੱਕ ਹੋਰ ਪਰਿਵਾਰ ਵਿਚਕਾਰ (A bloody fight between two parties over samosas) ਖੂਨੀ ਤਕਰਾਰ ਹੋ ਗਈ। ਇਹ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਹਲਵਾਈ ਨੇ ਵਿਰੋਧੀ ਧਿਰ ਦੇ ਪਰਿਵਾਰ ਦੇ 6 ਲੋਕਾਂ ਉੱਤੇ ਕੜਾਹੇ ਵਿੱਚੋਂ ਕੱਢ ਗਏ ਗਰਮ (6 people were burnt by throwing hot oil on them) ਤੇਲ ਸੁੱਟ ਦਿੱਤਾ ।
ਪੀੜਤ ਗੀਤਾ ਵਰਮਾ ਅਤੇ ਹੀਰਾ ਵਰਮਾ ਦਾ ਕਹਿਣਾ ਹੈ ਕਿ ਹਲਵਾਈ ਨੇ ਨਿੱਕੀ ਜਿਹੀ ਗੱਲ ਨੂੰ ਲੈਕੇ ਹੋਈ ਤਕਰਾਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰਾਂ ਨੂੰ ਗਰਮ ਤੇਲ ਪਾਕੇ ਸਾੜ ਦਿੱਤਾ ਅਤੇ ਇਸ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਦੋ ਮੈਂਬਰ ਨਾਜ਼ੁਕ ਸਥਿਤੀ ਵਿੱਚ ਹਨ ਜੋ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ (Guru Nanak Hospital) ਵਿਖੇ ਜ਼ੇਰ-ਏ- ਇਲਾਜ ਹਨ। ਪੀੜਤ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਕੀਮਤ ਉੱਤੇ ਇਨਸਾਫ ਚਾਹੀਦਾ ਹੈ ਅਤੇ ਮੁਲਜ਼ਮ ਦੁਕਾਨਦਾਰ ਦੇ ਨੂੰ ਸਜ਼ਾ ਦੇ ਨਾਲ਼-ਨਾਲ਼ ਉਸ ਦੀ ਦੁਕਾਨ ਨੂੰ ਵੀ ਬੰਦ ਕਰਨਾ ਚਾਹੀਦਾ ਹੈ।
ਸਮੋਸਿਆਂ ਦੇ ਪੈਸਿਆਂ ਨੂੰ ਲੈਕੇ ਹੋਈ ਤਕਰਾਰ, ਹਲਵਾਈ ਨੇ 6 ਲੋਕਾਂ ਨੂੰ ਗਰਮ ਤੇਲ ਪਾਕੇ ਸਾੜਿਆ ! ਮਾਮਲੇ ਵਿੱਚ ਸਫਾਈ ਦਿੰਦਿਆਂ ਹਲਵਾਈ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੂਜੀ ਧਿਰ ਵੱਲੋਂ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ (The allegations are baseless) ਕਿਉਂਕਿ ਪਹਿਲਾਂ ਉਨ੍ਹਾਂ ਵੱਲੋਂ ਤੇਜ਼ਧਾਰ ਹਥਿਆਰ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਜਵਾਬੀ ਕਾਰਵਾਈ ਵਿੱਚ ਹਲਵਾਈ ਨੇ ਸਾਥੀਆਂ ਨਾਲ ਮਿਲ ਕੇ ਹਮਲੇ ਤੋਂ ਬਚਣ ਲਈ ਗਰਮ ਤੇਲ ਸੁੱਟਿਆ।
ਇਹ ਵੀ ਪੜ੍ਹੋ:ਦਿਨ ਦਿਹਾੜੇ ਨੌਜਵਾਨਾਂ ਵਿੱਚ ਖੂਨੀ ਝੜਪ, ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੀਡੀਓ ਵਾਇਰਲ
ਇਸ ਸਾਰੇ ਮਾਮਲੇ ਵਿਚ ਸਬੰਧਤ ਥਾਣੇ ਦੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੌਕੇ ਉੱਤੇ ਪਹੁੰਚੇ ਹਨ ਅਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਜਾ ਰਿਹਾ ਹੈ ਕਿ ਕੁਝ ਲੋਕ ਤੇਜ਼ਧਾਰ ਹਥਿਆਰ ਲੈ ਕੇ ਵੀ ਆਉਂਦੇ ਹਨ ਅਤੇ ਦੋਵੇਂ ਧਿਰਾਂ ਜ਼ਖ਼ਮੀ ਹੋਈਆਂ ਹਨ। ਉਨ੍ਹਾਂ ਕਿਹਾ ਮਾਮਲੇ ਦੀ ਹਰ ਪਹਿਲੂ ਤੋਂ ਪੜਤਾਲ ਕੀਤੀ ਜਾਵੇਗੀ ਅਤੇ ਜਾਂਚ ਦੇ ਅਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।