ਅੰਮ੍ਰਿਤਸਰ: ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸਮਾਗਮ ਮੌਕੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਟਰੈਫਿਕ ਪੁਲਿਸ ਵਿਚ ਡਿਊਟੀ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਵੱਲੋਂ ਇਕ ਜ਼ਰੂਰਤਮੰਦ ਗੁਰੂ ਕੇ ਕੀਰਤਨੀਆਂ ਨੂੰ ਟਰਾਈਸਾਈਕਲ ਭੇਟ ਕੀਤਾ ਗਿਆ।
400 ਸਾਲਾ 'ਤੇ ਟਰੈਫਿਕ ਪੁਲਿਸ ਵੱਲੋਂ ਦਿਵਿਆਂਗ ਕੀਰਤਨੀਏ ਨੂੰ ਟਰਾਈਸਾਈਕਲ ਭੇਟ - ਟਰਾਈਸਾਈਕਲ
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸਮਾਗਮ ਮੌਕੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਟਰੈਫਿਕ ਪੁਲਿਸ ਵਿਚ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵੱਲੋਂ ਇਕ ਅੰਗਹੀਣ ਜ਼ਰੂਰਤਮੰਦ ਗੁਰੂ ਕੇ ਕੀਰਤਨੀਏ ਨੂੰ ਟਰਾਈਸਾਈਕਲ ਭੇਟ ਕੀਤਾ ਗਿਆ।
ਗੱਲਬਾਤ ਕਰਦਿਆਂ ਜ਼ਰੂਰਤਮੰਦ ਵਿਅਕਤੀ ਦਾ ਕਹਿਣਾ ਹੈ ਕਿ ਉਹ ਗੁਰੂਘਰ ਦਾ ਕੀਰਤਨੀਆ ਹੈ। ਇੱਕ ਵਾਰ ਛੇਹਰਟਾ ਸਾਹਿਬ ਗੁਰਦੁਆਰੇ ਵਿੱਚ ਨਤਮਸਤਕ ਹੋਣ ਮੌਕੇ ਪੁਲਿਸ ਮੁਲਾਜ਼ਮਾਂ ਨਾਲ ਉਸ ਦੀ ਮੁਲਾਕਾਤ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਉਸ ਨੂੰ ਟਰਾਈ ਸਾਈਕਲ ਲੈ ਕੇ ਦਿੱਤਾ।
ਦੂਜੇ ਪਾਸੇ ਪੁਲਿਸ ਮੁਲਾਜ਼ਮ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਅਸੀ ਪੁਲਿਸ ਮੁਲਾਜ਼ਮ ਤੇ ਸਾਡੇ ਨਾਲ ਕੁਝ ਹੋਰ ਸਮਾਜਸੇਵੀ ਲੋਕ ਮਿਲ ਕੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਹਰਜਿੰਦਰ ਸਿੰਘ ਨੂੰ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਟਰਾਈ ਸਾਈਕਲ ਲੈ ਕੇ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ।