ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਵਿੱਚ ਨਰਸਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ। ਇਸ ਵਿਸ਼ਾਲ ਰੋਸ ਰੈਲੀ ਵਿੱਚ ਯੂਨੀਅਨ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਸਰਕਾਰ ਵੱਲੋਂ ਠੇਕੇ ਉੱਤੇ ਜਿਹੜੀ ਨਵੀਂ ਭਰਤੀ ਕੀਤੀ ਜਾ ਰਹੀ ਹੈ ਉਸ ਵਿੱਚ ਨਰਸਿੰਗ ਦਾ ਗ੍ਰੇਟ ਡਰਾਈਵਰਾਂ ਦੇ ਬਰਾਬਰ ਕੀਤਾ ਗਿਆ ਹੈ। ਜਦ ਕਿ ਨਰਸਿੰਗ ਕਿੱਤੇ ਵਿੱਚ ਆਉਣ ਵਾਲੀਆਂ ਲੜਕੀਆਂ ਬੀ.ਐਸ.ਸੀ ਅਤੇ ਐਮ.ਐਸ.ਸੀ ਡਿਗਰੀ ਕਰਨ ਉਪਰੰਤ ਆਉਂਦੀਆਂ ਹਨ ਜੋ ਕਿ ਸਰਕਾਰ ਵੱਲੋਂ ਸਰਾਸਰ ਧੱਕਾ ਹੈ।
ਪੰਜਾਬ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਨਰਸਾਂ ਨੇ ਕੀਤੀ ਨਾਅਰੇਬਾਜ਼ੀ - guru nanak dev hospital.
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਨਰਸਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧਕੀਆਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਯੂਨੀਅਨ ਦੀ ਮੁੱਖ ਮੰਗ ਨਰਸਿੰਗ ਸਿਸਟਰ ਦਾ ਨਾਂਅ ਬਦਲ ਕੇ ਨਰਸਿੰਗ ਅਫ਼ਸਰ ਕੀਤਾ ਜਾਵੇ। ਠੇਕੇ ਉੱਤੇ ਲੱਗੇ ਹਰ ਤਰ੍ਹਾਂ ਦੇ ਕਰਮਚਾਰੀ ਨੂੰ ਪੱਕਾ ਕੀਤਾ ਜਾਵੇ। ਉੱਥੇ ਹੀ ਉਨ੍ਹਾਂ ਮੰਗ ਕੀਤੀ ਕਿ 1.1.2004 ਤੋਂ ਬਾਅਦ ਲੱਗੇ ਕਰਮਚਾਰੀ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। 11 ਸਾਲ ਬਾਅਦ ਰੈਗੂਲਰ ਹੋਈਆਂ ਨਰਸਿੰਗ ਸਟਾਫ਼ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਕੰਮ ਕਰ ਰਹੀਆਂ ਨਰਸਿੰਗ ਸਟਾਫ਼ ਨੂੰ ਤਨਖ਼ਾਹ ਪੂਰੇ ਭੱਤਿਆਂ ਸਮੇਤ ਦਿੱਤੀ ਜਾਵੇ ਜੋ ਕਿ ਸਰਕਾਰ ਹੁਣ 10300 ਰੁਪਏ ਦੇ ਰਹੀ ਹੈ।
ਪੈਰਾ-ਨਰਸਿੰਗ ਦੇ ਚੇਅਰਮੈਨ ਅਤੇ ਸਟਾਫ਼ ਨਰਸਾਂ ਨੇ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।