ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਕੇਂਦਰੀ ਜੇਲ ਦਾ ਹੈ, ਜਿਥੇ 307 ਦੇ ਮਾਮਲੇ ਵਿੱਚ ਬੰਦ ਪੱਟੀ ਦੇ ਪਿੰਡ ਭੁੱਲਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਬੰਦ ਸੀ। ਪੁਲਿਸ ਵਿਭਾਗ ਦੁਆਰਾ ਪ੍ਰਾਪਤ ਹੋਈ ਸੂਚਨਾ ਮੁਤਾਬਕ ਜੇਲ ਵਿਚ ਬਣੇ ਹਸਪਤਾਲ ਦੇ ਬਾਥਰੂਮ ਵਿਖੇ ਗੁਰਪ੍ਰੀਤ ਵਲੋਂ ਸਵੇਰੇ ਆਪਣੇ ਪਰਨੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ ਹੈ। ਜਿਸਦੇ ਚਲਦੇ ਉਹਨਾ ਦੇ ਪਰਿਵਾਰਕ ਮੈਬਰਾਂ ਨੂੰ ਸੁਚਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਉਸਦੀ ਡੈਡ ਬਾਡੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਲਿਆਂਦੀ ਗਈ ਹੈ, ਜੱਜ ਸਾਹਿਬ ਦੇ ਪਹੁੰਚਣ ’ਤੇ ਉਸਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੀ ਦੇਹ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਜਾਵੇਗੀ।
ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਉਸਦੀ ਮਾਸੀ ਵਲੋ ਜੇਲ ਪ੍ਰਸ਼ਾਸ਼ਨ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾ ਦਾ ਮੁੰਡਾ ਗੁਰਪ੍ਰੀਤ ਸਿੰਘ ਦੀ ਪੱਟੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਲਤ ਵਿਚ ਗੋਲੀ ਲਗਣ ਤੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸਦੇ ਇਲਾਜ ਲਈ ਉਸਦੀ ਮਾ ਵਲੋਂ ਵਿਆਜ ’ਤੇ ਪੈਸੇ ਇਕਠੇ ਕਰ ਪੁਲਿਸ ਕਸਟਡੀ ’ਚ ਹੋਣ ਦੇ ਬਾਵਜੂਦ ਉਸਦਾ ਇਲਾਜ ਕਰਵਾਇਆ ਜਾ ਰਿਹਾ ਸੀ।