ਚਮਰੰਗ ਰੋਡ 'ਤੇ ਵਾਪਰੇ ਦਰਦਨਾਖ ਹਾਦਸੇ ਦੇ ਪੀੜ੍ਹਤ ਲੋਕਾਂ ਦੀ ਲਈ ਸਾਂਸਦ ਅੰਮ੍ਰਿਤਸਰ ਨੇ ਸਾਰ - TRAGEDY
ਅੰਮ੍ਰਿਤਸਰ ਚਮਰੰਗ ਰੋਡ 'ਤੇ ਵਾਪਰੇ ਦਰਦਨਾਖ ਹਾਦਸੇ ਦੇ ਵਿੱਚ 100 ਤੋਂ ਵੱਧ ਪਰਿਵਾਰ ਬੇਘਰ ਹੋ ਗਏ। ਇੰਨਾਂ ਗਰੀਬ ਲੋਕਾਂ ਦੀ ਮਦਦ ਲਈ ਸਾਂਸਦ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਗੱਲ ਕਰਨਗੇ ਅਤੇ ਹਰ ਸੰਭਵ ਕੋਸ਼ਿਸ਼ ਪੀੜ੍ਹਤ ਲੋਕਾਂ ਦੀ ਕਰਨਗੇ।
ਅੰਮ੍ਰਿਤਸਰ : ਜਹਾਜ਼ਗੜ੍ਹ ਸਥਿਤ ਚਮਰੰਗ ਰੋਡ 'ਤੇ ਵਾਪਰੇ ਦਰਦਨਾਖ ਹਾਦਸੇ ਦੇ ਵਿੱਚ 100 ਤੋਂ ਵੱਧ ਝੁੱਗੀ-ਝੌਂਪੜੀਆਂ ਨੂੰ ਅੱਗ ਲੱਗ ਗਈ। ਇਸ ਹਾਦਸੇ ਕਾਰਨ ਬਹੁਤ ਸਾਰੇ ਪਰਿਵਾਰਾਂ ਪਰਿਵਾਰਾਂ ਦਾ ਨੁਕਸਾਨ ਹੋ ਚੁੱਕਾ ਹੈ। ਇਸ ਅੱਗ ਕਾਰਨ ਬੇਸ਼ੱਕ ਗਰੀਬਾਂ ਦੇ ਸਿਰ 'ਤੇ ਛੱਤ ਨਹੀਂ ਰਹੀ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਦੱਸਣਯੋਗ ਹੈ ਕਿ ਪੀੜ੍ਹਤ ਲੋਕਾਂ ਦੀ ਮਦਦ ਲਈ ਕਈ ਸੰਸਥਾਵਾਂ ਅੱਗੇ ਆ ਰਹੀਆਂ ਹਨ ਅਤੇ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ।
ਇਸ ਦੇ ਚਲਦਿਆਂ ਗੁਰਜੀਤ ਸਿੰਘ ਔਜਲਾ (ਸਾਂਸਦ ਅੰਮ੍ਰਿਤਸਰ) ਵੱਲੋਂ ਪੀੜ੍ਹਤ ਲੋਕਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਮੀਡੀਆ ਦੇ ਸਨਮੁੱਖ ਹੁੰਦਿਆਂ ਉਨ੍ਹਾਂ ਕਿਹਾ ਕਿ ਉਹ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਇਸ ਮਸਲੇ 'ਤੇ ਗੱਲਬਾਤ ਕਰਨਗੇ।