ਮਜੀਠਾ:ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ (MP gurjit aujla) ਨੇ ਮਜੀਠਾ ਜਾ ਕੇ ਕਾਂਗਰਸ ਦੇ ਉਮੀਦਵਾਰ ਜੱਗਾ ਮਜੀਠੀਆ (Jagwinder singh jagga majithia) ਦੇ ਹੱਕ ਵਿੱਚ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਕਰਮ ਮਜੀਠੀਆ ਨੂੰ ਜਮਾਨਤ ਮਿਲਣ (Majithia arrest stayed)ਪਿੱਛੇ ਸਿਆਸਤ ਹੈ, ਅਜਿਹੀ ਲੋਕਾਂ ਦੀ ਧਾਰਨਾ ਬਣੀ ਹੋਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਚੋਣ ਜਿੱਤਣਗੇ।
ਉਨ੍ਹਾਂ ਕਿਹਾ ਕਿ ਜਿਹੜੀਆਂ ਧਰਾਵਾਂ ਹੇਠ ਉਨ੍ਹਾਂ ਤੇ ਮਾਮਲਾ ਦਰਜ ਹੋਇਆ ਸੀ ਉਸ ਧਰਾਵਾਂ ਦੇ ਨਾਲ ਛੇਤੀ ਕਿਸੇ ਵਿਅਕਤੀ ਨੂੰ ਜ਼ਮਾਨਤ ਨਹੀਂ ਮਿਲ ਸਕਦੇ ਅਤੇ ਉਨ੍ਹਾਂ ਨੇ ਕਿਹਾ ਕਿ ਮਜੀਠਾ ਹਲਕੇ ਦੇ ਲੋਕ ਹੁਣ ਬਹੁਤ ਸਿਆਣੇ ਹੋ ਚੁੱਕੇ ਹਨ ਅਤੇ ਸਹੀ ਉਮੀਦਵਾਰ ਨੂੰ ਹੀ ਜਤਾ ਕੇ ਉਹ ਵਿਧਾਨ ਸਭਾ ਦੇ ਵਿੱਚ ਭੇਜਣਗੇ ਉਹਦੇ ਉਨ੍ਹਾਂ ਨੇ ਕਿਹਾ ਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਉਨ੍ਹਾਂ ਦੇ ਭਰਾ ਹਨ ਅਤੇ ਉਨ੍ਹਾਂ ਨਾਲ ਸਿਰਫ ਸਿਰਫ ਸਿਆਸਤ ਦੀ ਜੰਗ ਹੀ ਹੈ ਉਨ੍ਹਾਂ ਦੀ ਹੋਰ ਕੋਈ ਵੀ ਲੜਾਈ ਉਨ੍ਹਾਂ ਨਾਲ ਨਹੀਂ ਹੈ।
ਉਥੇ ਹੀ ਗੁਰਜੀਤ ਔਜਲਾ ਨੇ ਕਿਹਾ ਕਿ ਜੋ ਗੱਲ ਬਿਆਨ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤਾ ਗਿਆ ਸੀ ਕਿ ਰਾਹੁਲ ਗਾਂਧੀ ਨਗਰ ਮਜੀਠਾ ਹਲਕੇ ਵਿੱਚ ਲੜਦੇ ਦੋਨਾਂ ਨੂੰ ਹਰਾ ਦਿੱਤਾ ਜਾਣਾ ਸੀ ਲੇਕਿਨ ਇਹ ਸਿਰਫ ਸਿਆਸਤ ਭਰਿਆ ਬਿਆਨ ਹੈ ਅਸੀਂ ਵੀ ਇਸ ਤਰ੍ਹਾਂ ਦੀ ਸਿਆਸਤ ਕਰ ਸਕਦੇ ਹਨ ਜੇਕਰ ਅਸੀਂ ਕਹਿਣਾ ਹੋਵੇ ਤਾਂ ਅਸੀਂ ਵੀ ਬਾਦਲ ਨੂੰ ਮਜੀਠਾ ਹਲਕੇ ਵਿੱਚ ਆ ਕੇ ਹਰਾ ਸਕਦੇ ਹਾਂ ਨਵਜੋਤ ਸਿੰਘ ਸਿੱਧੂ ਵੱਡੇ ਮਾਰਜਨ ਨਾਲ ਜ਼ਰੂਰ ਆਪਣੇ ਹਲਕੇ ਤੋਂ ਜਿੱਤ ਪ੍ਰਾਪਤ ਕਰਨਗੇ ਗੁਰਜੀਤ ਔਜਲਾ ਨੇ ਕਿਹਾ ਕਿ ਜਿਸ ਤਰ੍ਹਾਂ ਹੁਣ ਬਿਕਰਮ ਸਿੰਘ ਮਜੀਠੀਆ ਵੱਲੋਂ ਮਜੀਠਾ ਹਲਕਾ ਛੱਡਿਆ ਗਿਆ ਹੈ।