ਪੰਜਾਬ

punjab

ETV Bharat / state

ਸਖਬੀਰ ਕਿਸਤਾਂ ਵਿੱਚ ਕਿਉਂ ਗੱਲ ਕਰਦੇ ਹਨ: ਗੁਰਜੀਤ ਔਜਲਾ

ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਂਸਦ ਗੁਰਜੀਤ ਸਿੰਘ ਔਜਲਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ ‘ਤੇ ਜਮ ਕੇ ਨਿਸ਼ਾਨੇ ਸਾਧੇ

ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨਗੀ ਨੂੰ ਲੈ ਕੇ ਗੁਰਜੀਤ ਔਜਲਾ ਦਾ ਜਵਾਬ ਗੋਲਮੋਲ
ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨਗੀ ਨੂੰ ਲੈ ਕੇ ਗੁਰਜੀਤ ਔਜਲਾ ਦਾ ਜਵਾਬ ਗੋਲਮੋਲ

By

Published : Jul 17, 2021, 10:54 PM IST

ਅੰਮ੍ਰਿਤਸਰ:ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉੱਥੇ ਹੀ ਉਨ੍ਹਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, ਕਿ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਹਮੇਸ਼ਾਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੇ ਹਨ।

ਅੱਜ ਵੀ ਉਨ੍ਹਾਂ ਵੱਲੋਂ ਇਸੇ ਲੜੀ ਦੇ ਤਹਿਤ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਗਿਆ ਹੈ। ਉੱਥੇ ਉਨ੍ਹਾਂ ਨੇ ਦੱਸਿਆ, ਕਿ ਕਿਸਾਨੀ ਮੁੱਦੇ ਤੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਅਤੇ ਪੈਟਰੋਲ ਦੇ ਵੱਧ ਰਹੇ ਰੇਟਾਂ ਨੂੰ ਲੈ ਕੇ ਮੌਨਸੂਨ ਸੈਸ਼ਨ ਦੇ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਮੈਂ ਜ਼ਰੂਰ ਬੋਲਾਂਗਾ।

ਇਸ ਮੌਕੇ ਉਨ੍ਹਾਂ ਨੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵੀ ਨਿਸ਼ਾਨੇ ਸਾਧੇ, ਕਿਹਾ ਸੁਖਬੀਰ ਸਿੰਘ ਬਾਦਲ 2 ਉਪ ਮੁੱਖ ਮੰਤਰੀ ਲਾਉਣ ਦੀ ਗੱਲ ਕਰਕੇ ਆਪਣੀ ਗੁਆਚੀ ਹੋਈ ਸਾਖ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਗੁਰਜੀਤ ਔਜਲਾ ਦਰਬਾਰ ਸਾਹਿਬ ਹੋਏ ਨਤਮਸਤਕ

ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ, ਉਦੋ ਉਨ੍ਹਾਂ ਨੂੰ ਦਲੀਤ ਉਪ ਮੁੱਖ ਮੰਤਰੀ ਜਾ ਹਿੰਦੂ ਉਪ ਮੁੱਖ ਮੰਤਰੀ ਬਣਾਉਣ ਦੀ ਯਾਦ ਕਿਉਂ ਨਹੀਂ ਆਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਹੈ। ਇਸ ਨਾਲ ਪੈਟਰੋਲ ਤੇ ਡੀਜ਼ਲ ਦੇ ਰੇਟਾਂ ‘ਚ ਕੋਈ ਫਰਕ ਨਹੀਂ ਪੈਣ ਵਾਲਾ।

ਉਨ੍ਹਾਂ ਨੇ ਕਿਹਾ, ਮਹਿੰਗਾਈ ਨੂੰ ਦੇਖ ਦੇ ਹੋਏ ਕੇਂਦਰ ਸਰਕਾਰ ਹੱਥ ਖੜ੍ਹੇ ਕਰ ਗਈ ਹੈ, ਪਰ ਉਹ ਸਵੀਕਾਰ ਨਹੀਂ ਕਰ ਰਹੇ। ਗੁਰਜੀਤ ਔਜਲਾ ਨੇ ਮੋਦੀ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਫੇਲ੍ਹ ਸਰਕਾਰ ਕਰਾਰ ਦਿੱਤਾ ਹੈ

ਇਹ ਵੀ ਪੜ੍ਹੋ:ਤਾਜਪੋਸ਼ੀ ਤੋਂ ਪਹਿਲਾਂ ਜੋਸ਼ ’ਚ ਸਿੱਧੂ ਸਮਰਥਕ

ABOUT THE AUTHOR

...view details