ਪੰਜਾਬ

punjab

ETV Bharat / state

ਕੇਂਦਰ ਸਰਕਾਰ ਸਿਰਫ਼ ਦਲਿਤਾਂ ਪਿੱਛੇ ਲੱਗੀ ਰਹੀ, ਸ਼ਹੀਦਾਂ ਲਈ ਕੁੱਝ ਨਹੀਂ ਕੀਤਾ: ਔਜਲਾ - amritsar

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਲੋਕ ਸਭਾ ਚੋਣਾਂ ਲਈ ਟਿਕਟ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਮੀਡੀਆ ਨਾਲ ਮੁਖ਼ਾਤਿਬ ਹੋਏ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧੇ।

ਸਾਂਸਦ ਗੁਰਜੀਤ ਸਿੰਘ ਔਜਲਾ

By

Published : Apr 5, 2019, 8:59 PM IST

ਅੰਮ੍ਰਿਤਸਰ: ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਲੋਕ ਸਭਾ ਚੋਣਾਂ ਲਈ ਟਿਕਟ ਮਿਲਣ ਤੋਂ ਬਾਅਦ ਉਹ ਪੱਤਰਕਾਰਾਂ ਨਾਲ ਰੂ-ਬ-ਰੂ ਹੋਏ। ਇਸ ਮੌਕੇ ਉਨ੍ਹਾਂ ਭਾਜਪਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ।

ਵੀਡੀਓ

ਔਜਲਾ ਨੇ ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜ ਸਾਲ ਹੋ ਗਏ ਕੇਂਦਰ 'ਚ ਸਰਕਾਰ ਬਣੇ ਹੋਏ। ਇਨ੍ਹਾਂ ਪੰਜ ਸਾਲਾਂ 'ਚ ਸਰਕਾਰ ਸਿਰਫ਼ ਦਲਿਤਾਂ ਪਿੱਛੇ ਲੱਗੀ ਰਹੀ, ਦੇਸ਼ ਦੇ ਸ਼ਹੀਦਾਂ ਲਈ ਕੁੱਝ ਨਹੀਂ ਕੀਤਾ। ਔਜਲਾ ਨੇ ਕਿਹਾ ਕਿ ਹੁਣ ਤੱਕ ਲਗਭਗ 30 ਹਜ਼ਾਰ ਵਪਾਰੀ ਦੇਸ਼ ਛੱਡ ਕੇ ਵਿਦੇਸ਼ਾ 'ਚ ਵੱਸ ਗਏ ਹਨ।

ਇਸ ਮੌਕੇ ਔਜਲਾ ਨੇ ਲੋਕ ਸਭਾ ਟਿਕਟ ਮਿਲਣ 'ਤੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕੀਤਾ ਕਿ ਪਾਰਟੀ ਨੇ ਉਨ੍ਹਾਂ 'ਤੇ ਦੁਬਾਰਾ ਭਰੋਸਾ ਪ੍ਰਗਟਾਇਆ ਹੈ। ਔਜਲਾ ਨੇ ਕਿਹਾ ਕਿ ਲੋਕ ਉਨ੍ਹਾਂ ਦੇ ਪਿਛਲੇ ਕੰਮਾਂ ਨੂੰ ਵੇਖ ਕੇ ਹੀ ਉਨ੍ਹਾਂ ਨੂੰ ਵੋਟ ਪਾਉਣ।

ABOUT THE AUTHOR

...view details