ਪੰਜਾਬ

punjab

ETV Bharat / state

ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਚੋਣ

ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਗੁਰਜੀਤ ਕੌਰ ਮਿਆਦੀਆਂ ਕਲਾਂ ( ਅਜਨਾਲਾ) ਦੀ ਚੋਣ ਹੋਈ। ਉਸ ਤੋਂ ਬਾਅਦ ਅਜਨਾਲਾ ਦੇ ਲੋਕਾਂ ਚ ਖੁਸ਼ੀ ਦਾ ਮਾਹੌਲ ਹੈ। 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਹੋਣ ਤੋਂ ਬਾਅਦ ਅਜਨਾਲਾ ਵਿਖੇ ਲੋਕਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਹੈ।

ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਚੋਣ
ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਚੋਣ

By

Published : Jun 20, 2021, 9:32 PM IST

ਅਮ੍ਰਿੰਤਸਰ :ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਗੁਰਜੀਤ ਕੌਰ ਮਿਆਦੀਆਂ ਕਲਾਂ ( ਅਜਨਾਲਾ) ਦੀ ਚੋਣ ਹੋਈ। ਉਸ ਤੋਂ ਬਾਅਦ ਅਜਨਾਲਾ ਦੇ ਲੋਕਾਂ ਚ ਖੁਸ਼ੀ ਦਾ ਮਾਹੌਲ ਹੈ। 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਹੋਣ ਤੋਂ ਬਾਅਦ ਅਜਨਾਲਾ ਵਿਖੇ ਲੋਕਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਹੈ।

ਕਿਉੰਕਿ ਇਸ 16 ਮੈਂਬਰੀ ਟੀਮ ਵਿੱਚ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਕਲਾਂ ਜੋ ਕਿ ਸਰਹੱਦੀ ਖੇਤਰ ਅਜਨਾਲਾ ਨਾਲ ਸਬੰਧਤ ਦੀ ਵੀ ਚੋਣ ਹੋਈ ਹੈ I ਗੁਰਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਵਿਚ ਇਕਲੌਤੀ ਪੰਜਾਬ ਦੀ ਖਿਡਾਰਨ ਹੈ ਜਿਸਨੇ ਭਾਰਤ ਦਾ ਆਪਣੀ ਖੇਡ ਨਾਲ ਕਈ ਵਾਰ ਨਾਮ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ:ਸਚਿਨ ਨੇ ਸੰਗਾਕਾਰਾ ਨੂੰ ਪਛਾੜਿਆ 21 ਵੀਂ ਸਦੀ ਦੇ ਬਣੇ ਸਰਵਉਤਮ ਟੈਸਟ ਬੱਲੇਬਾਜ਼

ਉਨ੍ਹਾਂ ਦੀ ਚੋਣ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਇਲਾਕੇ ਭਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੁਰਜੀਤ ਕੌਰ ਮਿਆਦੀਆਂ ਇਸ ਸਮੇਂ ਬੰਗਲੌਰ ਵਿਖੇ ਟੋਕੀਓ ਓਲੰਪਿਕ ਖੇਡਾਂ ਦੀ ਤਿਆਰੀ ਕਰ ਰਹੀ ਹੈ।

ABOUT THE AUTHOR

...view details