ਅੰਮ੍ਰਿਤਸਰ: ਬੀਤੇ ਕੱਲ੍ਹ ਅਦਾਲਤ ਵਿੱਚੋਂ ਫਰਾਰ ਹੋਣ ਵਾਲਾ ਮੁਲਜ਼ਮ ਨਿਤਿਨ ਨਾਹਰ ਲਾਰੈਂਸ ਗੈਂਗ (Accused Nitin Nahar is the guru of Lawrence gang) ਦਾ ਗੁਰਗਾ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਪੰਜਾਬ ਪੁਲਿਸ ਦੇ ਢਿੱਲੇ ਰਵੱਈਏ ਦਾ ਹੀ ਨਤੀਜਾ ਹੈ, ਜਿਸ ਕਾਰਨ ਇਕ ਹੋਰ ਗੈਂਗਸਟਰ ਪੁਲਿਸ ਦੀ ਗ੍ਰਿਫ਼ਤ 'ਚੋਂ ਭੱਜਣ 'ਚ ਕਾਮਯਾਬ ਹੋ ਗਿਆ। ਫਿਲਹਾਲ ਪੁਲਿਸ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ (Raid for arrest) ਕਰ ਰਹੀ ਹੈ।
ਲਾਰੈਂਸ ਦਾ ਸਾਥੀ: ਅੰਮ੍ਰਿਤਸਰ ਅਦਾਲਤ ਦੀ ਚਾਰਦੀਵਾਰੀ ਤੋਂ ਫਰਾਰ (Amritsar escaped from the wall of the court) ਹੋਇਆ ਮੁਲਜ਼ਮ ਨਿਤਿਨ ਨਾਹਰ ਕੋਈ ਹੋਰ ਨਹੀਂ ਸਗੋਂ ਲਾਰੈਂਸ ਦਾ ਹੀ ਸਾਥੀ ਹੈ। ਜਿਸ ਨੂੰ ਲਾਰੈਂਸ ਡਰਾਉਣ ਅਤੇ ਫਿਰੌਤੀ ਲਈ ਵਰਤਦਾ ਹੈ। ਅੰਮ੍ਰਿਤਸਰ 'ਚ ਨਾਹਰ ਖਿਲਾਫ ਚੋਰੀ ਦੇ ਮਾਮਲੇ ਦਰਜ ਹਨ ਪਰ ਮੋਹਾਲੀ 'ਚ ਵੀ ਲਾਰੈਂਸ ਦੇ ਇਸ਼ਾਰੇ 'ਤੇ ਇਕ ਠੇਕੇਦਾਰ 'ਤੇ ਗੋਲੀ ਚਲਾਉਣ ਦੀ ਸ਼ਿਕਾਇਤ ਹੈ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਪੁਲਿਸ ਨੇ ਢਿੱਲਮੱਠ ਵਾਲਾ ਰਵੱਈਆ ਅਪਣਾਇਆ।ਨਿਤਿਨ ਨੂੰ ਪੰਜਾਬ ਪੁਲਿਸ ਨੇ ਗੋਇੰਦਵਾਲ ਜੇਲ੍ਹ ਵਿੱਚ ਰੱਖਿਆ ਹੋਇਆ ਸੀ। ਉਸ ਖ਼ਿਲਾਫ਼ ਮੁਹਾਲੀ ਤੋਂ ਇਲਾਵਾ ਤਰਨਤਾਰਨ ਵਿੱਚ ਵੀ ਧਾਰਾ 307 ਤਹਿਤ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਹੈ। ਇੱਥੋਂ ਹੀ ਪੁਲਿਸ ਉਸ ਨੂੰ ਪੇਸ਼ੀ ਲਈ ਅੰਮ੍ਰਿਤਸਰ ਅਦਾਲਤ (Brought to Amritsar court for appearance) ਵਿੱਚ ਲੈ ਕੇ ਆਈ।