ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਅਤੇ ਨਾ ਹੀ ਵੇਖਿਆ ਹੋਵੇਗਾ
ਪਾਸਪੋਰਟ ਦਫ਼ਤਰ ਦੀ ਬੜੀ ਵੱਡੀ ਲਾਹਪਰਵਾਹੀ ਸਾਹਮਣੇ ਆਈ ਹੈ, ਇਸ ਵਿੱਚ ਪੁਲਿਸ ਵਿਭਾਗ ਦੀ ਅਣਗਹਿਲੀ ਨੂੰ ਵੀ ਵੇਖਿਆ ਜਾ ਰਿਹਾ ਹੈ।
ਅੰਮ੍ਰਿਤਸਰ ਦੀ ਅਵਤਾਰ ਐਵੀਨਿਊ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਘਰ ਜੋ ਪਾਸਪੋਰਟ ਪਹੁੰਚਿਆ ਹੈ, ਉਸ ਉੱਤੇ ਫ਼ੋਟੋ ਕਿਸੇ ਹੋਰ ਦੀ ਹੈ, ਨਾਂਅ ਕਿਸੇ ਹੋਰ ਦਾ ਹੈ।
ਅੰਮ੍ਰਿਤਸਰ ਪਾਸਪੋਰਟ ਦਫ਼ਤਰ ਦੀ ਵੱਡੀ ਲਾਪ੍ਰਵਾਹੀ, ਪਤਾ ਕਿਸੇ ਹੋਰ ਦਾ ਤੇ ਫ਼ੋਟੋ ਕਿਸੇ ਹੋਰ ਦੀ ਪੀੜਤ ਅੰਜੂਮ ਰਤਨ ਨੇ ਦੱਸਿਆ ਕਿ ਉਹ ਅਤਵਾਰ ਐਵੀਨਿਊ ਦਾ ਵਾਸੀ ਹੈ, ਉਸ ਦੇ ਘਰ ਇੱਕ ਡਾਕ ਰਾਹੀਂ ਜੋ ਪਾਸਪੋਰਟ ਆਇਆ ਹੈ, ਉਸ ਵਿੱਚ ਫ਼ੋਟੋ ਕਿਸੇ ਹੋਰ ਦੀ ਹੈ, ਨਾਂਅ ਵੀ ਕਿਸੇ ਹੋਰ ਦਾ ਹੈ, ਪਰ ਪਤਾ ਉਸ ਦੇ ਘਰ ਦਾ ਹੈ।
ਅੰਜੂਮ ਦਾ ਕਹਿਣਾ ਹੈ ਕਿਥੇ ਤਾਂ ਰਾਸ਼ਟਰੀ ਆਈਡੀ ਵੀ ਜਾਅਲੀ ਨਹੀਂ ਬਣਦੀ, ਪਰ ਅੰਤਰ-ਰਾਸ਼ਟਰੀ ਆਈਡੀ ਪਾਸਪੋਰਟ ਕਿਵੇਂ ਜਾਅਲੀ ਬਣ ਸਕਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਇਸ ਦੀ ਰਿਪੋਰਟ ਦਿੱਲੀ ਦੇ ਪਾਸਪੋਰਟ ਦਫ਼ਤਰ ਨੂੰ ਵੀ ਕੀਤੀ ਹੈ, ਅਤੇ ਲੋਕਲ ਪ੍ਰਸਾਸ਼ਨ ਨੂੰ ਵੀ ਕੀਤੀ ਹੈ, ਪਰ ਹਾਲੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਕੋਈ ਜਵਾਬ ਆਇਆ ਹੈ।
ਪੀੜਤ ਦੀ ਮਾਂ ਨੀਲਮ ਰਾਣੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੇ ਉੱਤੇ ਗ਼ਲਤ ਪਾਸਪੋਰਟ ਆਇਆ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਦੇ ਦਸਤਾਵੇਜ਼ ਦੀ ਦੁਰਵਰਤੋਂ ਕੀਤੀ ਗਈ ਹੈ। ਉਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕੋਈ ਉਨ੍ਹਾਂ ਦੀ ਜਾਇਦਾਦ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ, ਇਨ੍ਹਾਂ ਦਸਤਾਵੇਜ਼ਾਂ ਰਾਹੀਂ।
ਨੀਲਮ ਦੀ ਮੰਗ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਜਿਸ ਔਰਤ ਦੀ ਫ਼ੋਟੋ ਲੱਗੀ ਹੈ, ਉਸ ਦੀ ਵੀ ਪੜਤਾਲ ਕਰਨੀ ਚਾਹੀਦੀ ਹੈ ਅਤੇ ਉਹ ਗ਼ਲਤ ਤਰੀਕੇ ਨਾਲ ਬਾਹਰ ਜਾਣ ਦੀ ਫ਼ਿਰਾਕ ਵਿੱਚ ਹੈ।
ਖੁਦ ਪਾਸਪੋਰਟ ਅਧਿਕਾਰੀ ਮਨੀਸ਼ ਕਪੂਰ ਹੈਰਾਨ ਹਨ ਕਿ ਇੰਨੀ ਵੱਡੀ ਗਲਤੀ ਕਿਸ ਤਰ੍ਹਾਂ ਹੋ ਗਈ, ਕੱਲ ਊਨਾ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਨੇ ਪੀੜਤ ਨੂੰ ਪਾਸਪੋਰਟ ਦਫਤਰ ਵਿੱਚ ਵਾਪਸ ਕਰਨ ਲਈ ਕਿਹਾ ਗਿਆ ਹੈ, ਇਸ ਵਿੱਚ ਪਾਸਪੋਰਟ ਦਫਤਰ ਦੀ ਕੋਈ ਗਲਤੀ ਨਹੀਂ ਹੈ. ਅਸੀਂ ਇਸ ਮਾਮਲੇ ਦੀ ਪੜਤਾਲ ਕਰਾਂਗੇ ਅਤੇਇਸ ਕੇਸ ਨੂੰ ਪੁਲਿਸ ਦੇ ਹਵਾਲੇ ਕਰਾਂਗੇ ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਮੁਕੱਦਮਾ ਚਲਾਇਆ ਜਾਵੇਗਾ।