ਪੰਜਾਬ

punjab

ETV Bharat / state

ਸਕੂਲ ਦਾ ਸਮਾਨ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਪਿੰਡ ਵਾਸੀਆਂ ਨੇ ਘੇਰਿਆ ਮਾਸਟਰ, ਕਿਹਾ - ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਸਰਹੱਦੀ ਪਿੰਡ

ਅੰਮ੍ਰਿਤਸਰ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟ ਰਜਾਦਾ ’ਚ ਇੱਕ ਮਾਸਟਰ ਉੱਪਰ ਸਕੂਲ ਦਾ ਸਮਾਨ ਖੁਰਬ-ਬੁਰਦ ਕਰਨ ਦਾ ਇਲਜ਼ਾਮ ਲੱਗਿਆ ਹੈ। ਇਸ ਮਾਮਲੇ ਵਿੱਚ ਮੌਕੇ ਉੱਪਰ ਪਹੁੰਚੇ ਐੱਸਡੀਐੱਮ ਨੇ ਦੱਸਿਆ ਕਿ ਜਾਂਚ ਵਿੱਚ ਬੇਨਿਯਮੀਆਂ ਮਾਸਟਰ ਵੱਲੋਂ ਕੀਤੀਆਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ।

ਮਾਸਟਰ ਤੇ ਸਕੂਲ ਦਾ ਸਮਾਨ ਵੇਚਣ ਦਾ ਇਲਜ਼ਾਮ
ਮਾਸਟਰ ਤੇ ਸਕੂਲ ਦਾ ਸਮਾਨ ਵੇਚਣ ਦਾ ਇਲਜ਼ਾਮ

By

Published : May 8, 2022, 9:03 PM IST

ਅੰਮ੍ਰਿਤਸਰ: ਸਕੂਲ ਨੂੰ ਵਿੱਦਿਆ ਦਾ ਮੰਦਰ ਕਿਹਾ ਜਾਂਦਾ ਹੈ ਪਰ ਜਦੋਂ ਵਿੱਦਿਆ ਦੇ ਮੰਦਰ ਨੂੰ ਚਲਾਉਣ ਵਾਲੇ ਵਿੱਦਿਆ ਦੇ ਮੰਦਰ ਵਿੱਚੋਂ ਚੋਰੀਆਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਵਿੱਦਿਆ ਦੇ ਮੰਦਰ ਦਾ ਕੀ ਬਣੇਗਾ ਮਾਮਲਾ ਅਜਨਾਲਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਸਰਹੱਦੀ ਪਿੰਡ ਕੋਟ ਰਜਾਦਾ ਦਾ ਹੈ ਜਿੱਥੇ ਕਿ ਸਕੂਲ ਵਿੱਚ ਪੜ੍ਹਾਉਣ ਵਾਲੇ ਮਾਸਟਰ ਉੱਪਰ ਸਕੂਲ ਦੀ ਪੁਰਾਣੀ ਬਿਲਡਿੰਗ ਨੂੰ ਢਾਹ ਕੇ ਉਥੋਂ ਦਾ ਜੋ ਮਲਬਾ ਹੈ ਉਸ ਨੂੰ ਖੁਰਦ-ਬੁਰਦ ਕਰਨ ਦੇ ਇਲਜ਼ਾਮ ਲੱਗੇ ਹਨ।

ਮਾਸਟਰ ਉੱਪਰ ਸਾਰੀਆ ਇੱਟਾਂ ,ਸਕੂਲ ਦਾ ਗੇਟ, ਅਤੇ ਹੋਰ ਸਾਮਾਨ ਨੂੰ ਵੇਚਣ ਦੇ ਇਲਜ਼ਾਮ ਲੱਗੇ ਹਨ। ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਸਕੂਲ ਦੀਆਂ ਇੱਟਾਂ ਲੈ ਜਾ ਰਹੇ ਘੜੂੰਕੇ ਵਾਲਿਆਂ ਨੂੰ ਘੇਰ ਲਿਆ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਕਿ ਇਹ ਇੱਟਾਂ ਕਿੱਥੋਂ ਲੈ ਕੇ ਆ ਰਹੇ ਹੋ ਤੇ ਕਿੱਥੇ ਜਾ ਰਹੀਆਂ ਹਨ ਤਾਂ ਘੜੂੰਕੇ ਦੇ ਡਰਾਈਵਰਾਂ ਵੱਲੋਂ ਦੱਸਿਆ ਗਿਆ ਕਿ ਇਹ ਇੱਟਾਂ ਪਿੰਡ ਕੋਟ ਰਜਾਦਾ ਦੇ ਸਕੂਲ ਤੋਂ ਮਾਸਟਰ ਜੀ ਨੇ ਲਿਆਂਦੀਆਂ ਹਨ ਅਤੇ ਇਹ ਇੱਟ ਉਹ ਮਾਸਟਰ ਜੀ ਦੇ ਪਿੰਡ ਸਰਾਂ ਵਿਖੇ ਲਿਜਾ ਰਹੇ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਇਹ ਪੂਰਾ ਮਾਮਲਾ ਸਰਵ ਸਿੱਖਿਆ ਅਭਿਆਨ ਦਫ਼ਤਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਤਾਂ ਮੌਕੇ ’ਤੇ ਮਾਹੌਲ ਤਣਾਅਪੂਰਨ ਬਣਨ ਤੋਂ ਬਾਅਦ ਐਸਡੀਐਮ ਅਜਨਾਲਾ ਪਹੁੰਚੇ। ਇਸ ਸਬੰਧੀ ਪਿੰਡ ਵਾਸੀ ਅਤੇ ਸਕੂਲ ਦੇ ਚੇਅਰਮੈਨ ਨੇ ਦੱਸਿਆ ਕਿ ਇਹ ਅਧਿਆਪਕ ਸਰਕਾਰੀ ਸਕੂਲ ਦੀ ਬਿਲਡਿੰਗ ਨੂੰ ਖੁਰਦ ਬੁਰਦ ਕਰਕੇ ਇੱਟਾਂ ਚੁੱਕ ਕੇ ਲੈ ਕੇ ਜਾ ਰਿਹਾ ਹੈ। ਇਸ ਸੰਬੰਧ ਵਿਚ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਮਾਸਟਰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਮਾਸਟਰ ਤੇ ਸਕੂਲ ਦਾ ਸਮਾਨ ਵੇਚਣ ਦਾ ਇਲਜ਼ਾਮ

ਇਸ ਮੌਕੇ ਸਰਕਾਰੀ ਅਧਿਆਪਕ ਨੇ ਕਿਹਾ ਕਿ ਉਨ੍ਹਾਂ ਉੱਪਰ ਇਹ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬੇਬੁਨਿਆਦ ਹਨ।

ਇਸ ਸਬੰਧੀ ਮੌਕੇ ’ਤੇ ਪਹੁੰਚੇ ਐਸਡੀਐਮ ਅਜਨਾਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਹੈ ਤੇ ਕਿਤੇ ਨਾ ਕਿਤੇ ਬੇਨਿਯਮੀਆਂ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਕਾਰਵਾਈ ਕੀਤੀ ਜਾਵੇਗੀ। ਓਧਰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਰਿਪੋਰਟ ਦੇ ਆਧਾਰ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।

ਇਹ ਵੀ ਪੜ੍ਹੋ:ਸਿੱਖਿਆ ਮੰਤਰੀ ਦੀ ਰਿਹਾਇਸ਼ ਬਾਹਰ ਪੁਲਿਸ ਨਾਲ ਭਿੜੇ ਬੇਰੁਜ਼ਗਾਰ ਅਧਿਆਪਕ, ਕਈ ਅਧਿਆਪਕ ਬੇਹੋਸ਼

ABOUT THE AUTHOR

...view details