ਅੰਮ੍ਰਿਤਸਰ: ਸਥਾਨਕ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਫੇਸਬੁੱਕ ਮੈਸੇਂਜਰ ਤੇ ਬਾਲ ਅਸ਼ਲੀਲ ਵੀਡੀਓ ਸ਼ੇਅਰ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ, ਫੜ੍ਹੇ ਗਏ ਵਿਅਕਤੀ ਦਾ ਨਾਮ ਕਰਨ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਦੁਆਰਾ ਸ਼ਿਕਾਇਤ ਕਰਨ ਤੋਂ ਬਾਅਦ, ਐਮਐਚਏ ਵੱਲੋਂ ਇਸ ਮਾਮਲੇਂ ਦੀ ਗੰਭੀਰਤਾ ਨੂੰ ਵੇਖਦਿਆਂ ਸਾਈਬਰ ਕ੍ਰਾਈਮ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਮ੍ਰਿਤਸਰ ਦੇ ਰਹਿਣ ਵਾਲੇ ਕਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੇ ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ ’ਤੇ ਅੱਪਲੋਡ ਕੀਤਾ ਗਿਆ ਸੀ।
ਫੇਸਬੁੱਕ 'ਤੇ ਅਸ਼ਲੀਲਤਾ ਫੈਲਾਉਣ ਵਾਲੇ ਲੋਕਾਂ ’ਤੇ ਕਸਿਆ ਸ਼ਿੰਕਜਾ - ਫੇਸਬੁੱਕ ਮੈਸੇਂਜਰ ਤੇ ਬਾਲ ਅਸ਼ਲੀਲ
ਸਥਾਨਕ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਫੇਸਬੁੱਕ ਮੈਸੇਂਜਰ ਤੇ ਬਾਲ ਅਸ਼ਲੀਲ ਵੀਡੀਓ ਸ਼ੇਅਰ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ, ਫੜੇ ਗਏ ਵਿਅਕਤੀ ਦਾ ਨਾਮ ਕਰਨ ਦੱਸਿਆ ਜਾ ਰਿਹਾ ਹੈ।

ਤਸਵੀਰ
ਅੰਮ੍ਰਿਤਸਰ ’ਚ ਗ੍ਰਿਫ਼ਤਾਰ ਨੌਜਵਾਨ
ਫੜ੍ਹਿਆ ਗਿਆ ਕਰਨ ਨਾਮ ਦਾ ਨੌਜਵਾਨ ਅਮ੍ਰਿਤਸਰ ਦੇ ਵੱਡੇ ਹਰਿਪੁਰਾ ਦਾ ਰਹਿਣ ਵਾਲਾ ਹੈ ਅਤੇ ਉਸਦੇ ਭਰਾ ਨੇ ਮੈਸੇਂਜਰ ਉੱਤੇ ਵੀਡੀਓ ਪੋਸਟ ਕੀਤੀ ਸੀ। ਜਿਸ ਵਿੱਚ ਇੱਕ ਅਸ਼ਲੀਲ ਵੀਡੀਓ ਆਈ ਸੀ ਸਿਰਫ ਇੰਨਾ ਹੀ ਨਹੀਂ ਇਹ ਅਸ਼ਲੀਲ ਵੀਡੀਓ ਇੱਕ ਬੱਚੇ ਦੀ ਹੈ ਤੇ ਇਸ ਕੇਸ ਵਿਚ ਸ਼ਿਕਾਇਤਕਰਤਾ ਖ਼ੁਦ ਫੇਸਬੁੱਕ ਹੈ।
ਸਥਾਨਕ ਪੁਲਿਸ ਵੱਲੋਂ ਫੋਰੀ ਤੌਰ ’ਤੇ ਕਾਰਵਾਈ ਕਰਦਿਆਂ ਇਨ੍ਹਾਂ ਦੋਵਾਂ ਭਰਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਇੱਕ ਭਰਾ ਕਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੂਜੇ ਭਰਾ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।