ਪੰਜਾਬ

punjab

ETV Bharat / state

ਜੁਝਾਰੂ ਨੌਜਵਾਨ ਨੌਕਰੀਆਂ ਦੇ ਹੱਕਦਾਰ ਹਨ ਨਾ ਕਿ ਮੰਤਰੀਆਂ ਦੇ ਰਿਸ਼ਤੇਦਾਰ: ਨਵਜੋਤ ਸਿੱਧੂ

ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨੌਕਰੀ ਲਈ ਸਿੱਧੂ ਨੇ ਸੀਐਮ ਨੂੰ ਪੱਤਰ ਲਿਖਿਆ ਹੈ, ਉਸ ਬਾਰੇ ਬੋਲਦਿਆਂ ਕਿਹਾ ਹੈ ਕਿ ਬਹਿਬਲ ਕਲਾਂ ਤੇ ਜਿਹੜਾ ਸੁਖਰਾਜ ਸਿੰਘ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਅਸਲੀ ਨੌਕਰੀ ਦਾ ਹੱਕ ਉਸ ਦਾ ਹੈ ਇਸ ਤੋਂ ਵੱਧ ਤਰਸ ਦੇ ਆਧਾਰ 'ਤੇ ਨੌਕਰੀ ਦਾ ਹੱਕਦਾਰ ਕੌਣ ਹੈ ?

ਜੁਝਾਰੂ ਨੌਜਵਾਨ ਨੌਕਰੀਆਂ ਦੇ ਹੱਕਦਾਰ ਹਨ
ਜੁਝਾਰੂ ਨੌਜਵਾਨ ਨੌਕਰੀਆਂ ਦੇ ਹੱਕਦਾਰ ਹਨ

By

Published : Dec 21, 2021, 6:57 PM IST

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨੌਕਰੀ ਲਈ ਸਿੱਧੂ ਨੇ ਸੀਐਮ ਨੂੰ ਪੱਤਰ ਲਿਖਿਆ ਹੈ, ਉਸ ਬਾਰੇ ਬੋਲਦਿਆਂ ਕਿਹਾ ਹੈ ਕਿ ਬਹਿਬਲ ਕਲਾਂ ਤੇ ਜਿਹੜਾ ਸੁਖਰਾਜ ਸਿੰਘ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਅਸਲੀ ਨੌਕਰੀ ਦਾ ਹੱਕ ਉਸ ਦਾ ਹੈ ਇਸ ਤੋਂ ਵੱਧ ਤਰਸ ਦੇ ਆਧਾਰ 'ਤੇ ਨੌਕਰੀ ਦਾ ਹੱਕਦਾਰ ਕੌਣ ਹੈ ?

ਬਹਿਬਲ ਕਲਾਂ ਗੋਲੀਕਾਂਡ ਪੀੜਤਾਂ ਨੂੰ ਨੌਕਰੀ

ਜਿਸਨੇ ਪੰਜਾਬ ਦੀ ਰੂਹ ਗੁਰੂ ਸਾਹਿਬ ਦੇ ਸਤਿਕਾਰ ਲਈ ਲੜਦੇ ਹੋਏ, ਬਾਦਲ ਦੇ ਹੁਕਮਾਂ 'ਤੇ ਹੋਏ ਪੁਲਿਸ ਤਸ਼ੱਦਦ ਨੂੰ ਝੱਲਿਆ ਅਤੇ ਪੁਲਿਸ ਨੇ ਉਸ ਉੱਤੇ ਗੋਲੀ ਚਲਾ ਕੇ ਉਸਨੂੰ ਲੱਤਾਂ ਮਾਰ-ਮਾਰ ਕੁੱਟਿਆ। ਅਜਿਹੇ ਦਲੇਰ ਦਿਲ ਅਤੇ ਜੁਝਾਰੂ ਨੌਜਵਾਨ ਨੌਕਰੀਆਂ ਦੇ ਹੱਕਦਾਰ ਹਨ, ਨਾ ਕਿ ਕੁੱਝ ਮੰਤਰੀਆਂ/ਵਿਧਾਇਕਾਂ ਦੇ ਰਿਸ਼ਤੇਦਾਰ ਨੌਕਰੀ ਦੇ ਹੱਕਦਾਰ ਹਨ।

ਜੁਝਾਰੂ ਨੌਜਵਾਨ ਨੌਕਰੀਆਂ ਦੇ ਹੱਕਦਾਰ ਹਨ

ਕੇਜਰੀਵਾਲ ਵੱਲੋਂ ਝੂਠੀਆਂ ਗਾਰੰਟੀਆਂ

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਸਿਰਫ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇਣ ਤੋਂ ਸਿਵਾਏ ਹੋਰ ਕੁੱਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਹੀ ਸੀ, ਜਿਸ ਨੇ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ। ਇਸ ਦੇ ਨਾਲ ਹੀ ਐੱਸ.ਵਾਈ.ਐੱਲ ਅਤੇ ਪੰਜਾਬ ਦੀ ਪਰਾਲੀ ਨੂੰ ਲੈ ਕੇ ਕੇਜਰੀਵਾਲ ਦੀ ਜੋ ਸੋਚ ਹੈ, ਉਹ ਸਭ ਨੂੰ ਪਤਾ ਹੈ। ਕੇਜਰੀਵਾਲ ਨੇ ਦਿੱਲੀ ਚ ਪੰਦਰਾਂ ਪੰਦਰਾਂ ਹਜ਼ਾਰ ਤੇ ਕੰਟਰੈਕਟ ਤੇ ਟੀਚਰ ਰੱਖੇ ਹੋਏ ਹਨ

ਬੇਅਦਬੀ ਦੇ ਆਰੋਪੀਆਂ ਨੂੰ ਸਜ਼ਾ

ਬੇਅਦਬੀ ਦੇ ਮਾਮਲਿਆਂ 'ਤੇ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਧਰਮ ਦੀ ਗੱਲ ਹੈ ਅਤੇ ਇਸ ਦੇ ਲਈ ਸਜ਼ਾ ਵੀ ਵੱਡੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਜਨਤਾ ਦਾ ਵਿਸ਼ਵਾਸ਼ ਉੱਠ ਚੁੱਕਾ ਹੈ, ਇਸ ਲਈ ਜਨਤਾ ਫ਼ੈਸਲੇ ਆਪਣੇ ਹੱਥਾਂ 'ਚ ਲੈ ਰਹੀ ਹੈ।

ਗੁਰਮੀਤ ਸੋਢੀ ਬਾਰੇ ਸਿੱਧੂ ਦਾ ਬਿਆਨ

ਪੰਜਾਬ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਣਾ ਗੁਰਮੀਤ ਸੋਢੀ ਦੀ ਭਾਜਪਾ ਚ ਜਾਣ ਤੇ ਸਿੱਧੂ ਨੇ ਕਿਹਾ ਜਿਹੜਾ ਜਿੱਥੇ ਜਾਂਦਾ ਜਾਣ ਦਿਓ। ਨਵਜੋਤ ਸਿੱਧੂ ਨੇ ਕਿਹਾ ਕਿ ਚੋਣਾਂ ਨੂੰ ਅੱਗੇ ਦੇਖਣ ਦੀ ਲੋੜ ਹੈ ਕਿ 5 ਸਾਲ ਤੱਕ ਸਰਕਾਰ ਕਿਵੇਂ ਚੱਲੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਮਾਡਲ ਰਾਹੀਂ ਪੰਜਾਬ ਦੀ ਕਿਸਮਤ 'ਤੇ ਲੱਗੇ ਤਾਲੇ ਨੂੰ ਖੋਲ੍ਹਣਾ ਚਾਹੁੰਦੇ ਹਨ।

ਇਹ ਵੀ ਪੜੋ:- ਬਿਕਰਮ ਮਜੀਠੀਆ ’ਤੇ ਦਰਜ ਮਾਮਲੇ ਨੂੰ ਲੈਕੇ ਕਾਂਗਰਸ ਆਗੂ ਦਾ ਵੱਡਾ ਬਿਆਨ

ABOUT THE AUTHOR

...view details