ਅੰਮ੍ਰਿਤਸਰ: ਨੈਸ਼ਨਲ ਹਾਈਵੇ ਨੰ. 1 ਅੰਮ੍ਰਿਤਸਰ ਦਿੱਲੀ ਮੁੱਖ ਮਾਰਗ 'ਤੇ ਸਥਿਤ ਬਿਆਸ ਅੱਡੇ 'ਤੇ ਅੱਜ ਮਾਹੌਲ ਉਸ ਵੇਲੇ ਤਣਾਅ ਪੂਰਨ ਹੋ ਗਿਆ ਜਦ ਸਰਕਾਰੀ ਬੱਸ ਚਾਲਕਾਂ ਵੱਲੋਂ ਬੱਸ ਨਾ ਰੋਕਣ 'ਤੇ ਵਿਰੋਧ ਵਜੋਂ ਅੱਕੀਆਂ ਸਵਾਰੀਆਂ ਨੇ ਹੰਗਾਮਾ ਕਰਦਿਆਂ ਨੇੜੇ ਖੜੇ ਪੁਲਿਸ ਦੇ ਪੀਸੀਆਰ ਦਸਤੇ ਨੂੰ ਸੜਕ ਜਾਮ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਵੱਲੋਂ ਸੜਕ ਕਿਨਾਰੇ ਖੜੇ ਹੋ ਸਰਕਾਰੀ ਬੱਸਾਂ ਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਪਰ ਬੱਸ ਚਾਲਕਾਂ ਨੇ ਇਸ ਦੇ ਬਾਵਜੂਦ ਬੱਸ ਨਾ ਰੋਕਣ 'ਤੇ ਹਾਰ ਕੇ ਪੁਲਿਸ ਮੁਲਾਜ਼ਮ ਨੇ ਸੜਕ ਵਿਚਕਾਰ ਹੋ ਜਬਰੀ ਬੱਸ ਰੋਕ ਕੇ ਬੱਸ ਚਾਲਕਾਂ ਨੂੰ 10-10 ਸਵਾਰੀਆਂ ਲਿਜਾਣ ਦੀ ਕੋਸ਼ਿਸ਼ ਕਰ ਹਾਈਵੇ ਨੂੰ ਜਾਮ ਹੋਣ ਤੋਂ ਬਚਾਇਆ।
ਸਰਕਾਰੀ ਬੱਸ ਚਾਲਕ ਸਵਾਰੀ ਵੇਖ ਨਹੀਂ ਰੋਕ ਰਹੇ ਬੱਸ, ਸਵਾਰੀਆਂ ਪਰੇਸ਼ਾਨ - ਸਰਕਾਰੀ ਬੱਸ
ਨੈਸ਼ਨਲ ਹਾਈਵੇ ਨੰ. 1 ਅੰਮ੍ਰਿਤਸਰ ਦਿੱਲੀ ਮੁੱਖ ਮਾਰਗ 'ਤੇ ਸਥਿਤ ਬਿਆਸ ਅੱਡੇ 'ਤੇ ਅੱਜ ਮਾਹੌਲ ਉਸ ਵੇਲੇ ਤਣਾਅ ਪੂਰਨ ਹੋ ਗਿਆ ਜਦ ਸਰਕਾਰੀ ਬੱਸ ਚਾਲਕਾਂ ਵੱਲੋਂ ਬੱਸ ਨਾ ਰੋਕਣ 'ਤੇ ਵਿਰੋਧ ਵਜੋਂ ਅੱਕੀਆਂ ਸਵਾਰੀਆਂ ਨੇ ਹੰਗਾਮਾ ਕਰਦਿਆਂ ਨੇੜੇ ਖੜੇ ਪੁਲਿਸ ਦੇ ਪੀਸੀਆਰ ਦਸਤੇ ਨੂੰ ਸੜਕ ਜਾਮ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਵੱਲੋਂ ਸੜਕ ਕਿਨਾਰੇ ਖੜੇ ਹੋ ਸਰਕਾਰੀ ਬੱਸਾਂ ਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਪਰ ਬੱਸ ਚਾਲਕਾਂ ਨੇ ਇਸ ਦੇ ਬਾਵਜੂਦ ਬੱਸ ਨਾ ਰੋਕਣ 'ਤੇ ਹਾਰ ਕੇ ਪੁਲਿਸ ਮੁਲਾਜ਼ਮ ਨੇ ਸੜਕ ਵਿਚਕਾਰ ਹੋ ਜਬਰੀ ਬੱਸ ਰੋਕ ਕੇ ਬੱਸ ਚਾਲਕਾਂ ਨੂੰ 10-10 ਸਵਾਰੀਆਂ ਲਿਜਾਣ ਦੀ ਕੋਸ਼ਿਸ਼ ਕਰ ਹਾਈਵੇ ਨੂੰ ਜਾਮ ਹੋਣ ਤੋਂ ਬਚਾਇਆ।
ਬਸ ਅੱਡੇ 'ਤੇ ਲੰਬੇ ਸਮੇਂ ਤੋਂ ਖੜੀਆਂ ਮਹਿਲਾ ਸਵਾਰੀਆਂ ਨੇ ਰੋਹ ਭਰੇ ਅੰਦਾਜ਼ ਵਿੱਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਫ਼ਤ ਸਫਰ ਦੇ ਨਾਮ 'ਤੇ ਲੋਕਾਂ ਨੂੰ ਇੰਝ ਖੱਜਲ ਹੀ ਕਰਨਾ ਹੈ ਤਾਂ ਉਹ ਇਹ ਸਕੀਮ ਬੰਦ ਕਰਨ। ਸਵਾਰੀਆਂ ਦੇ ਕਿਰਾਏ ਅੱਧੇ ਕਰ ਹਰ ਨਾਗਰਿਕ ਨੂੰ ਸਫਰ ਕਰਨ ਦੀ ਸਹੂਲਤ ਦੇਣ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਮਹਿਲਾਵਾਂ ਲਈ ਸਫਰ ਮੁਫਤ ਕੀਤਾ ਗਿਆ ਹੈ ਤਾਂ ਰੋਜਾਨਾ ਆਪਣੇ ਕੰਮਕਾਰ ਲਈ ਜਾਣ ਆਉਣ ਵਾਲੇ ਲੋਕਾਂ ਲਈ ਵੱਡੀ ਸਮੱਸਿਆ ਪੈਦਾ ਹੋ ਚੁੱਕੀ ਹੈ। ਇਸ ਸਹੂਲਤ ਦੀ ਸ਼ੁਰੂਆਤ ਕਰਨ 'ਤੇ ਇਕਦਮ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਵਧ ਗਈ ਸੀ ਜਿਸ ਤੋਂ ਬਾਅਦ ਸਰਕਾਰ ਨੇ ਕੋਰੋਨਾ ਦਾ ਹਵਾਲਾ ਦਿੰਦਿਆਂ ਸਵਾਰੀਆਂ ਦੀ ਗਿਣਤੀ 52 ਤੋਂ 26 ਕਰ ਦਿੱਤੀ ਗਈ ਹੈ।
ਸਰਕਾਰੀ ਅੰਕੜਿਆਂ ਅਤੇ ਮੀਡੀਆ ਰਿਪੋਰਟਾਂ ਮੁਤਾਬਕ 01 ਅਪ੍ਰੈਲ ਤੋਂ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਸੂਬੇ ਵਿੱਚ ਸ਼ੁਰੂ ਕੀਤੀ ਮੁਫ਼ਤ ਸਫ਼ਰ ਦੀ ਸਹੂਲਤ ਕਾਰਨ ਸਰਕਾਰ ਦਾ ਇਹ ਵਿਭਾਗ 20 ਦਿਨਾਂ ਅੰਦਰ ਹੀ 11 ਕਰੋੜ ਦੇ ਘਾਟੇ ਵਿੱਚ ਜਾ ਚੁੱਕਾ ਹੈ, ਫਿਲਹਾਲ ਦੇਖਣਾ ਹੋਵੇਗਾ ਕਿ ਆਏ ਦਿਨ ਪੰਜਾਬ ਭਰ ਤੋਂ ਸਰਕਾਰੀ ਬੱਸ ਚਾਲਕਾਂ ਨਾਲ ਤਕਰਾਰਬਾਜੀ ਦੇ ਮਾਮਲਿਆਂ ਉੱਤੇ ਕਿ ਸੂਬਾ ਸਰਕਾਰ ਨੋਟਿਸ ਲੈਂਦਿਆਂ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਕੋਈ ਫੈਸਲਾ ਲਵੇਗੀ ਜਾ ਨਹੀਂ।