ਅੰਮ੍ਰਿਤਸਰ:ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਕੁੱਝ ਦਿਨ ਪਹਿਲਾਂ ਇਕ ਜੋੜਾ ਘਰ ਦੇ ਨਿਰਮਾਣ ਲਈ ਉਸਾਰੀ ਸ਼ੁਰੂ ਕੀਤੀ ਗਈ ਸੀ। ਬੀਤੇ ਦਿਨੀਂ ਖੁਦਾਈ ਦੌਰਾਨ ਇੱਕ ਇਤਹਾਸਿਕ ਇਮਾਰਤ ਪਾਈ ਗਈ ਹੈ। ਜਿਸ ਤੇ ਜਾਣਕਾਰੀ ਦਿੰਦਿਆਂ ਹੋਇਆ ਇੱਕ ਇਤਿਹਾਸਕਾਰ ਨੇ ਆਪਣੀ ਸਮਝ ਮੁਤਾਬਕ ਦੱਸਿਆ ਹੈ ਕਿ ਇਹ ਇਮਾਰਤ 1700 ਈਸਵੀ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਦਾ ਬੁੰਗਾ ਹੈ, ਜੋ ਉਸ ਵੇਲੇ ਸੈਨਾ ਨੂੰ ਛੁਪਾਉਣ ਲਈ ਜਾਂ ਆਪਣੀ ਸੁਰੱਖਿਆ ਲਈ ਬਣਾਏ ਜਾਂਦੇ ਸਨ ਅਤੇ ਜ਼ਰੂਰਤ ਪੈਣ ਤੇ ਦੁਸ਼ਮਣ ਤੋਂ ਬਚਣ ਲਈ ਵਰਤੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਹਰਿਮੰਦਰ ਸਾਹਿਬ ਦੇ ਨੇੜੇ 70 ਤੋਂ 80 ਬੁੰਗੇ ਤਿਆਰ ਕੀਤੇ ਗਏ ਸਨ, ਜਿਨ੍ਹਾਂ ਦੀ ਗਿਣਤੀ ਬਾਅਦ ਵਿੱਚ 60 ਦੇ ਕਰੀਬ ਰਹਿ ਗਈ।
ਹਰਿਮੰਦਰ ਸਾਹਿਬ ਸੁਰੰਗ ਮਾਮਲਾ, ਹੋਇਆ ਵੱਡਾ ਖੁਲਾਸਾ ! - ਖੁਦਾਈ ਦੌਰਾਨ
ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਕੁੱਝ ਦਿਨ ਪਹਿਲਾਂ ਇਕ ਜੋੜਾ ਘਰ ਦੇ ਨਿਰਮਾਣ ਲਈ ਉਸਾਰੀ ਸ਼ੁਰੂ ਕੀਤੀ ਗਈ ਸੀ। ਬੀਤੇ ਦਿਨੀਂ ਖੁਦਾਈ ਦੌਰਾਨ ਇੱਕ ਇਤਹਾਸਿਕ ਇਮਾਰਤ ਪਾਈ ਗਈ ਹੈ। ਜਿਸ ਤੇ ਜਾਣਕਾਰੀ ਦਿੰਦਿਆਂ ਹੋਇਆ ਇੱਕ ਇਤਿਹਾਸਕਾਰ ਨੇ ਆਪਣੀ ਸਮਝ ਮੁਤਾਬਕ ਦੱਸਿਆ ਹੈ ਕਿ ਇਹ ਇਮਾਰਤ 1700 ਈਸਵੀ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਦਾ ਬੁੰਗਾ ਹੈ।
Golden Temple tunnel case, big revelation!
ਜਿਨ੍ਹਾਂ ਵਿੱਚੋਂ ਇੱਕ ਬੁੰਗਾ ਅੱਜ ਖੁਦਾਈ ਦੌਰਾਨ ਪਾਇਆ ਗਿਆ ਹੈ, ਨਾਲ ਹੀ ਅਸ਼ੀਸ਼ ਨੇ ਦੱਸਿਆ ਕਿ ਜੇਕਰ ਹਰਿਮੰਦਰ ਸਾਹਿਬ ਦੇ ਨੇੜੇਲੇ ਇਲਾਕਿਆਂ 'ਚ ਖੁਦਾਈ ਕਰਵਾਈ ਜਾਵੇ ਤਾਂ ਇਸ ਤਰ੍ਹਾਂ ਦੇ ਹੋਰ ਇਤਿਹਾਸਿਕ ਇਮਾਰਤਾਂ ਪਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਜ਼ਮੀਨੀ ਪੱਧਰ ਤੇ ਅਜਮਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਘਰਾਂ ਅਤੇ ਅੰਮ੍ਰਿਤਸਰ ਦੀ ਸੜਕਾਂ ਨੂੰ ਨੁਕਸਾਨ ਪਹੁੰਚ ਸਕਦਾ।
ਇਹ ਵੀ ਪੜੋ:Hajj 2021 : ਕੋਰੋਨਾ ਦਰਮਿਆਨ ਹਜ ਯਾਤਰਾ ਸ਼ੁਰੂ, ਜਾਣੋ ਕਿਹੜੇ ਦੇਸ਼ ਦੇ ਮੁਸਲਮਾਨ ਕਰ ਸਕਦੇ ਹਨ ਯਾਤਰਾ