ਅੰਮ੍ਰਿਤਸਰ: ਅੰਮ੍ਰਿਤਸਰ(amritsar) ਗੁਰੂ ਬਾਜ਼ਾਰ(GURU BAZAR) ਜਿੱਥੇ ਕਿ ਰੋਜ਼ਾਨਾ ਲੱਖਾਂ ਦੇ ਸੋਨੇ ਦਾ ਕਾਰੋਬਾਰ ਹੁੰਦਾ ਹੈ, ਅਤੇ ਉਸ ਗੁਰੂ ਬਾਜ਼ਾਰ ਵਿਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ। ਜਦੋਂ ਕਿ ਦੋ ਦੁਕਾਨਦਾਰ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਭਿੜ ਗਏ। ਜਿਸ ਤੋਂ ਬਾਅਦ ਇੱਕ ਦੁਕਾਨਦਾਰ ਵੱਲੋਂ 15-20 ਅਣਪਛਾਤੇ ਮੁੰਡੇ ਬੁਲਾ ਕੇ ਉੱਥੇ ਸ਼ਰ੍ਹੇਆਮ ਗੁੰਡਾਗਰਦੀ ਕਰਵਾਈ ਗਈ।
ਸਾਰਾ ਮਾਮਲਾ ਉੱਥੇ ਲੱਗੇ ਵੱਖ ਵੱਖ ਸੀਸੀਟੀਵੀ(CCTV) ਕੈਮਰਿਆਂ ਵਿੱਚ ਕੈਦ ਹੋ ਗਿਆ। ਸੀਸੀਟੀਵੀ ਕੈਮਰਿਆਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ, ਕਿ ਕਿਸ ਤਰ੍ਹਾਂ 15-20 ਨੌਜਵਾਨ ਇੱਕ ਨੌਜਵਾਨ ਨੂੰ ਬੁਰੀ ਤਰੀਕੇ ਨਾਲ ਕੁੱਟ ਰਹੇ ਹਨ।
ਕੁਝ ਪੁਲਿਸ ਅਧਿਕਾਰੀ ਅਤੇ ਗੁਰੂ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਇਕ ਸਾਈਡ ਤੇ ਖੜ੍ਹੇ ਹੈ, ਪਰ ਪੰਦਰਾਂ ਵੀਹ ਅਣਪਛਾਤੇ ਨੌਜਵਾਨ ਸ਼ਰ੍ਹੇਆਮ ਗੁੰਡਾਗਰਦੀ ਕਰਦੇ ਦਿਖਾਈ ਦੇ ਰਹੇ ਹਨ ਅਤੇ ਸਵਰਨਕਾਰ ਪੰਜਾਬ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵੀ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ।
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਵਰਨਕਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਜਨਰਲ ਸੈਕਟਰੀ ਨੇ ਦੱਸਿਆ ਕਿ ਗੁਰੂ ਬਾਜ਼ਾਰ ਵਿਚ ਵਿਜੈ ਜਵੈਲਰਜ਼ ਨਾਮ ਦੇ ਵਪਾਰੀ ਦੀ ਇੱਕ ਦੁਕਾਨ ਹੈ, ਜਿਸਦਾ ਕਿ ਰਾਜੂ ਨਾਮ ਦੇ ਵਪਾਰੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।