ਪੰਜਾਬ

punjab

ETV Bharat / state

ਕੋਰੋਨਾ ਵੈਕਸੀਨ ਦੀ ਡਰਾਈਵ ਸ਼ੁਰੂ ਕਰਨ ਤੋਂ ਪਹਿਲਾ ਸੋਨੂੰ ਸੂਦ ਦਰਬਾਰ ਸਾਹਿਬ ਨਤਮਸਤਕ

ਮਸ਼ਹੂਰ ਅਦਾਕਾਰ ਸੋਨੂ ਸੂਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਸੋਨੂ ਸੂਦ ਕਿਹਾ ਕਿ ਕੋਰੋਨਾ ਮਹਾਂਮਾਰੀ ਦੇਸ਼ ਵਿੱਚ ਫਿਰ ਵੱਧਦਾ ਜਾ ਰਿਹਾ ਹੈ, ਤੇ ਵਾਹਿਗੁਰੂ ਅੱਗੇ ਇਸ ਦੇ ਖਾਤਮੇ ਦੀ ਅਰਦਾਸ ਕੀਤੀ।

ਕੋਰੋਨਾ ਵੈਕਸੀਨ ਦੀ ਡਰਾਈਵ ਸ਼ੁਰੂ ਕਰਨ ਤੋਂ ਪਹਿਲਾ ਸੋਨੂੰ ਸੂਦ ਦਰਬਾਰ ਸਾਹਿਬ ਨਤਮਸਤਕ
ਕੋਰੋਨਾ ਵੈਕਸੀਨ ਦੀ ਡਰਾਈਵ ਸ਼ੁਰੂ ਕਰਨ ਤੋਂ ਪਹਿਲਾ ਸੋਨੂੰ ਸੂਦ ਦਰਬਾਰ ਸਾਹਿਬ ਨਤਮਸਤਕ

By

Published : Apr 7, 2021, 9:38 AM IST

Iਅੰਮ੍ਰਿਤਸਰ: ਮਸ਼ਹੂਰ ਅਦਾਕਾਰ ਸੋਨੂ ਸੂਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੋਨੂ ਸੂਦ ਕਿਹਾ ਕਿ ਕੋਰੋਨਾ ਮਹਾਂਮਾਰੀ ਦੇਸ਼ ਵਿੱਚ ਫਿਰ ਵੱਧਦਾ ਜਾ ਰਿਹਾ ਹੈ, ਤੇ ਵਾਹਿਗੁਰੂ ਅੱਗੇ ਇਸ ਦੇ ਖਾਤਮੇ ਦੀ ਅਰਦਾਸ ਕੀਤੀ। ਉੱਥੇ ਹੀ ਉਨ੍ਹਾਂ ਕਿਸਾਨੀ ਸੰਘਰਸ਼ ਦੇ ਜਲਦ ਖਾਤਮੇ ਦੀ ਆਸ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕਾਫੀ ਲੰਮਾ ਸਮਾਂ ਹੋ ਗਿਆ ਕਿਸਾਨਾਂ ਨੂੰ ਆਪਣੇ ਘਰਾਂ ਤੋਂ ਬਾਹਰ ਦਿੱਲੀ ਬਾਰਡਰਾਂ 'ਤੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਕੋਈ ਨਾ ਕੋਈ ਹੱਲ ਜਰੂਰ ਕੱਢਣਾ ਚਾਹੀਦਾ ਹੈ।

ਕੋਰੋਨਾ ਵੈਕਸੀਨ ਦੀ ਡਰਾਈਵ ਸ਼ੁਰੂ ਕਰਨ ਤੋਂ ਪਹਿਲਾ ਸੋਨੂੰ ਸੂਦ ਦਰਬਾਰ ਸਾਹਿਬ ਨਤਮਸਤਕ

ਉਨ੍ਹਾਂ ਕਿਹਾ ਕਿ ਅਸੀਂ ਬਹੁਤ ਵੱਡੀ ਸ਼ੁਰੂਆਤ ਕਰਨ ਜਾ ਰਹੇ ਹਾਂ ਕੋਰੋਨਾ ਨੂੰ ਲੈ ਕੇ ਦੇਸ਼ ਦੀ ਸਭ ਤੋਂ ਵੱਡੀ ਵੈਕਸੀਨ ਡਰਾਈਵ ਸ਼ੁਰੂ ਕਰਨ ਜਾ ਰਹੇ ਹਾਂ, ਜਿਥੇ ਸਾਰੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਆਏ ਹਾਂ ਤਾਂ ਇਥੋਂ ਗੁਰੂ ਘਰੋਂ ਤੋਂ ਅਸ਼ੀਰਵਾਦ ਲੈ ਕੇ ਸ਼ੁਰੂਆਤ ਕੀਤੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਸੋਨੂ ਸੂਦ ਬਾਰਡਰਾਂ 'ਤੇ ਵੈਕਸੀਨ ਨੂੰ ਲੈ ਕੇ ਬਹੁਤ ਵੱਡਾ ਪ੍ਰੋਗਰਾਮ ਹੈ, ਜਿਸ ਵਿੱਚ ਬਾਡਰ ਰੇਜ ਦੇ ਬੀਐਸਐਫ ਦੇ ਡੀਆਈਜੀ ਤੇ ਪੰਜਾਬ ਦੇ ਸਹਿਤ ਮੰਤਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

ਇਸ ਸਬੰਧੀ ਸੋਨੂੰ ਸੂਦ ਵੱਲੋਂ ਪੱਤਰਕਾਰਾਂ ਨੂੰ ਸੂਚਨਾ ਨਹੀਂ ਦਿੱਤੀ ਗਈ ਕਿਉਂਕਿ ਇਹ ਬਾਰਡਰ 'ਤੇ ਬੀਐਸਐਫ ਦਾ ਪ੍ਰੋਗਰਾਮ ਹੈ। ਕਰੋਣਾ ਵੈਕਸੀਨ ਨੂੰ ਲੈਕੇ ਜਿਸ ਦੇ ਚੱਲਦੇ ਸੋਨੂੰ ਸੂਦ ਅੱਜ ਦਰਬਾਰ ਸਾਹਿਬ ਇੱਥੇ ਸਵੇਰੇ ਤੜਕੇ ਪਹੁੰਚੇ, ਸੋਨੂ ਸੂਦ ਨੇ ਪੱਤਕਾਰਾਂ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ, ਕਿ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਘਰੋਂ ਨਿਕਲਨ ਲੱਗੇ ਮੂੰਹ 'ਤੇ ਮਾਸਕ ਪਾਕੇ ਰੱਖੋ ਤੇ ਸਮਾਜਿਕ ਦੂਰੀ ਬਣਾ ਕੇ ਰੱਖੋ ਤੇ ਆਪਣੇ ਹੱਥ ਜਰੂਰ ਸਾਨੀਟਾਇਜ ਕਰੋ। ਉਨ੍ਹਾਂ ਨੇ ਕੋਰੋਨਾ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।

ABOUT THE AUTHOR

...view details