ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਨੇ 47ਵੀਂ ਕਾਨਵੋਕੇਸ਼ਨ (Convocation) ਕਰਵਾਈ ਗਈ।ਇਸ ਦੌਰਾਨ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਰਾਸ਼ਟਰੀ ਸਿਖਿਆ ਨੀਤੀ 2020 (National Education Policy 2020)ਵਿਚ ਤਕਨੀਕੀ ਕਿੱਤਾ ਮੁਖੀ, ਪੇਸ਼ੇਵਰ ਅਤੇ ਹੁਨਰਮਈ ਸਿਖਿਆ ਉਤੇ ਜ਼ੋਰ ਦਿੱਤਾ ਗਿਆ ਹੈ ਕਿ ਤਾਂ ਜੋ ਨੌਜੁਆਨਾਂ ਦੇ ਵਿਚ ਸੈਵ ਨਿਰਭਰਤਾ ਵਧਾਈ ਜਾਵੇ ਜਿਸ ਨਾਲ ਭਾਰਤ ਵਿਚ ਇਮਾਨਦਾਰ ਅਤੇ ਚਰਿੱਤਰਵਾਨ ਨੌਜਵਾਨ ਉਭਰ ਦੇ ਸਾਹਮਣੇ ਆਉਣ ਅਤੇ ਉਹ ਆਪਣੇ ਵਿਅਕਤੀਗਤ ਕਾਰਜਾਂ ਰਾਹੀਂ ਅਤੇ ਸਮਾਜ ਦੀ ਸੇਵਾ ਵਿਚ ਲੱਗ ਜਾਣ।
ਕਾਨਵੋਕੇਸ਼ਨ ਵਿਚ 225 ਪੀ.ਐਚ.ਡੀ., 7 ਐਮ ਫਿਲ, 99 ਪੋਸਟ ਗਰੈਜੂਏਟ ਅਤੇ 64 ਅੰਡਰ ਗਰੈਜੂਏਟ ਦੇ ਲਗਪਗ ਡਿਗਰੀਆਂ ਵੱਖ-ਵੱਖ ਫੈਕਲਟੀ ਦੇ ਵਿਦਿਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ। ਯੂਨੀਵਰਸਿਟੀ ਵੱਲੋਂ ਉੱਘੇ ਭਾਰਤੀ ਚਿਤਰਕਾਰ ਅਤੇ ਗਰਾਫਿਕ ਆਰਟਿਸਟ ਅਰਪਨਾ ਕੌਰ ਅਤੇ ਦਿਲਾਂ ਦੀਆਂ ਬੀਮਾਰੀਆਂ ਦੇ ਉੱਘੇ ਮਾਹਿਰ, ਫੋਰਟਿਸ ਐਸਕਾਰਟਸ ਹਰਟ ਇੰਸਟੀਚਿਊਟ ਦੇ ਕਾਰਡੀਐਕ ਸਾਇੰਸਜ਼ ਦੇ ਦੇ ਸਾਬਕਾ ਡਾਇਰੈਕਟਰ ਅਤੇ ਪੁਸ਼ਪਾਵਤੀ ਸਿੰਘਾਨੀਆ, ਹੌਸਪੀਟਲ ਐਂਡ ਰੀਸਰਚ ਇੰਸਟੀਚਿਊਟ ਦੇ ਚੇਅਰਮੈਨ; ਡਾ. ਤਰਲੋਚਨ ਸਿੰਘ ਕਲੇਰ ਨੂੰ ਉਨ੍ਹਾਂ ਵੱਲੋਂ ਆਪਣੇ ਆਪਣੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਸਦਕਾ ਆਨਰਜ਼ ਕਾਜ਼ਾ ਡਾਕਟਰ ਆਫ ਫਿਲਾਸਫੀ ਅਤੇ ਡਾਕਟਰ ਆਫ ਸਾਇੰਸ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ।