ਅੰਮ੍ਰਿਤਸਰ: ਦਿੱਲੀ ਤੋਂ "ਜਾਗੋ ਪਾਰਟੀ" ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਵੇਂਂ ਸਾਲ ਨੂੰ ਲੈ ਕੇ ਸਰੀਰਕ ਤੰਦਰੁਸਤੀ, ਕਿਸਾਨੀ ਸੰਘਰਸ਼ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਪਿਛਲੇ 1 ਸਾਲ ਤੋਂ ਜੋ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ, ਜਲਦੀ ਖ਼ਤਮ ਹੋ ਜਾਵੇ।
ਕਿਸਾਨ ਦਿੱਲੀ 'ਚ ਲੰਮਾ ਸਮੇਂ ਲਈ ਬੈਠੇ ਰਹੇ ਤਾਂ ਦੇਸ਼ 'ਚ ਅਕਾਲ ਪੈ ਸਕਦਾ ਹੈ: ਜੀਕੇ
ਦਿੱਲੀ ਤੋਂ "ਜਾਗੋ ਪਾਰਟੀ" ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।
ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਬੀਬੀਆਂ, ਬੱਚੇ, ਬਜ਼ੁਰਗ ਸੰਘਰਸ਼ ਕਰ ਰਹੇ ਹਨ ਤੇ ਉਨ੍ਹਾਂ ਨੂੰ ਠੰਢੀਆਂ ਹਵਾਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ ਕਿਉਂਕਿ ਜੇਕਰ ਜ਼ਿਆਦਾ ਸਮਾਂ ਕਿਸਾਨ ਦਿੱਲੀ ਵਿਖੇ ਬੈਠਦੇ ਹਨ ਤਾਂ ਦੇਸ਼ ਵਿੱਚ ਅਕਾਲ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਵੀ ਸਟੇਜ ਤੋਂ ਨਹੀਂ ਬੋਲਣ ਦਿੱਤਾ ਕਿਉਂਕਿ ਸਿਆਸੀ ਪਾਰਟੀਆਂ ਅਜਿਹੇ ਮੌਕੇ ਲੋਕਾਂ ਨੂੰ ਭੜਕਾ ਕੇ ਆਪਣਾ ਸਿਆਸੀ ਲਾਹਾ ਲੈ ਸਕਦੀਆਂ ਸਨ।