ਅੰਮ੍ਰਿਤਸਰ: ਖਾਲਸਾ ਕਾਲਜ ਦੇ ਬਿਲਕੁੱਲ ਕਰੀਬ ਰਹਣ ਵਾਲੇ ਇਕ ਪਰਿਵਾਰ ਦੀ ਖੁਸ਼ੀ ਉਸ ਵਕਤ ਦੁੱਖ ਵਿੱਚ ਬਦਲ ਗਈ ਜਦੋਂ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਵਿਆਹ ਤੋਂ ਇਨਕਾਰ ਕਰ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਵਿਆਹ ਵਾਲੇ ਮੁੰਡੇ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਬਟਾਲੇ ਦੇ ਰਹਿਣ ਵਾਲੇ ਇਕ ਵਿਚੋਲੇ ਵੱਲੋਂ ਸਾਡੇ ਦੋਨਾਂ ਪਰਿਵਾਰ ਦੇ ਸਿਰ ਜੋੜਨ ਵਾਸਤੇ ਰਿਸ਼ਤਾ ਕਰਵਾਇਆ ਗਿਆ ਸੀ।ਜਿਸ ਤੋਂ ਬਾਅਦ ਦੋਨਾਂ ਪਰਿਵਾਰਾਂ ਦੇ ਵਿੱਚ ਰੀਤੀ ਰਿਵਾਜ ਵੀ ਸ਼ੁਰੂ ਹੋ ਗਏ ਸਨ ਇਥੋਂ ਤਕ ਕੇ ਸਾਰੇ ਰਿਸ਼ਤੇਦਾਰਾਂ ਨੂੰ ਵਿਆਹ ਦਾ ਸੱਦਾ ਦੇ ਦਿੱਤਾ ਗਿਆ ਸੀ। ਸਾਰੇ ਪ੍ਰਬੰਧ ਮੁਕੰਮਲ ਕਰ ਲਏ ਸਨ ਪਰ ਮੌਕੇ ਉੱਤੇ ਹੀ ਕੁੜੀ ਵਾਲਿਆਂ ਵੱਲੋਂ ਸਾਨੂੰ ਵਿਆਹ ਤੋਂ ਇਨਕਾਰ (girl refused to get married a day ago ) ਕਰ ਦਿੱਤਾ ਗਿਆ।
ਮਹੀਨਾ ਪਹਿਲਾਂ ਹੀ ਆਖ ਦਿੱਤਾ: ਦੂਜੇ ਪਾਸੇ ਜੇਕਰ ਵਿਆਹ ਵਾਲੀ ਕੁੜੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਕਹਿਣਾ ਹੈ ਕਿ ਮੈਂ ਆਪਣੇ ਹੋਣ ਵਾਲੇ ਪਤੀ ਨੂੰ ਇੱਕ ਮਹੀਨਾ ਪਹਿਲਾਂ ਹੀ ਆਖ ਦਿੱਤਾ ਸੀ ਕਿ ਸਾਡੀ ਦੋਵਾਂ ਦੀ ਨਹੀਂ ਨਿਬ ਸਕਦੀ ਇਸ ਲਈ ਮੇਰੇ ਵੱਲੋਂ ਵਿਆਹ ਤੋਂ ਸਾਫ ਇਨਕਾਰ ਹੈ, ਪਰ ਇਸ ਦੇ ਬਾਵਜੂਦ ਵੀ ਮੁੰਡਾ ਅਤੇ ਉਸ ਦੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਨੂੰ ਗੱਲਾਂ ਵਿੱਚ ਲਿਆਂਦਾ ਗਿਆ ਅਤੇ ਆਖਰੀ ਸਮੇਂ ਤੱਕ ਤਿਆਰੀਆਂ ਹੁੰਦੀਆਂ ਰਹੀਆਂ, ਪਰ ਹੁਣ ਮਜਬੂਰਨ ਮੌਕੇ ਉੱਤੇ ਮੈਨੂੰ ਵਿਆਹ ਤੋਂ (The boy insisted on getting married by force) ਸਾਫ਼ ਇਨਕਾਰ ਕਰਨਾ ਪਿਆ ।
ਲੜਕੀ ਵਾਲਿਆਂ ਦੀ ਮਨਸ਼ਾ 'ਤੇ ਸਵਾਲ:ਦੂਜੇ ਪਾਸ ਵਿਆਹ ਵਾਲੇ ਲੜਕੇ ਨੇ ਲੜਕੀ ਦੇ ਪਰਿਵਾਰ ਉੱਤੇ ਧੋਖਾਧੜੀ ਕਰਨ ਦੇ ਇਲਜ਼ਾਮ (Allegations of cheating on the girls family) ਲਗਾਏ ਨੇ। ਲੜਕੇ ਦਾ ਕਹਿਣਾ ਹੈ ਕਿ ਕੁੜੀ ਵਿਆਹ ਲਈ ਰਾਜੀ ਸੀ ਅਤੇ ਆਖਰੀ ਦਿਨ ਤੱਕ ਸਮਾਨ ਖਰੀਦਣ ਵਿੱਚ ਉਸ ਦੇ ਨਾਲ ਗੱਲ ਕਰਦੀ ਰਹੀ ਹੈ। ਲੜਕੇ ਨੇ ਕਿਹਾ ਕਿ ਕੁੜੀ ਵਾਲਿਆਂ ਨੇ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਵਿਆਹ ਸਬੰਧੀ ਕੁੱਝ ਵੀ ਨਹੀਂ ਦੱਸਿਆ ਸੀ ਇੱਥੋਂ ਤੱਕ ਕਿ ਕੁੜੀ ਦੇ ਭਰਾ ਅਤੇ ਮਾਮੇ ਨੂੰ ਵਿਆਹ ਸਬੰਧੀ ਕੁੱਝ ਵੀ ਜਾਣਕਾਰੀ ਨਹੀਂ ਸੀ।