ਜਲੰਧਰ ਤੋਂ ਲਾਪਤਾ ਬੱਚੀ ਅੰਮ੍ਰਿਤਸਰ ਤੋਂ ਹੋਈ ਬਰਾਮਦ ਅੰਮ੍ਰਿਤਸਰ :ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਬੀਤੀ ਰਾਤ ਇਕ ਮਹਿਲਾ ਇੱਕ ਛੋਟੀ ਬੱਚੀ ਨੂੰ ਰਣਜੀਤ ਐਵੇਨਿਊ ਵਿੱਚ ਬਣੇ ਫਲੈਟਾਂ ਦੇ ਬਾਹਰ ਛੱਡ ਕੇ ਫਰਾਰ ਹੋ ਗਈ, ਜਿਸ ਤੋਂ ਬਾਅਦ ਬੱਚੀ ਗੁੰਮ-ਸੁੰਮ ਹੋ ਕੇ ਰੌਣ ਲੱਗ ਪਈ। ਲੜਕੀ ਨੂੰ ਪਈ ਦੇਖ ਇੱਕ ਸੰਸਥਾ ਚਲਾਉਣ ਵਾਲੀ ਅਮਨਦੀਪ ਕੌਰ ਨਾਮ ਦੀ ਔਰਤ ਆਪਣੇ ਘਰ ਲੈ ਕੇ ਆ ਗਈ। ਜਾਣਕਾਰੀ ਮੁਤਾਬਕ ਅਮਨਦੀਪ ਕੌਰ ਵੱਲੋਂ ਬੱਚੀ ਬਾਰੇ ਸਥਾਨਕ ਰਣਜੀਤ ਐਵੇਨਿਊ ਥਾਣਾ ਅਤੇ ਚਾਈਲਡ ਹੈਲਪ ਲਾਈਨ ਨੰਬਰ ਉਤੇ ਵੀ ਜਾਣਕਾਰੀ ਦੇ ਦਿੱਤੀ ਗਈ ਸੀ।
ਅਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਉਸ ਨੇ ਅੱਜ ਸਵੇਰੇ ਅਖਬਾਰ ਵਿੱਚ ਇਕ ਨਿਹੰਗ ਸਿੰਘ ਦੀ ਖਬਰ ਪੜ੍ਹੀ, ਜਿਸ ਵਿੱਚ ਨਿਹੰਗ ਸਿੰਘ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ। ਨਿਹੰਗ ਸਿੰਘ ਵੱਲੋਂ ਇੱਕ ਮਹਿਲਾ ਨੂੰ ਕੁਝ ਬਦਮਾਸ਼ਾਂ ਕੋਲੋਂ ਬਚਾਇਆ ਅਤੇ ਆਪਣੇ ਘਰ ਵਿਚ ਪਨਾਹ ਦਿੱਤੀ। ਉਸ ਉਕਤ ਮਹਿਲਾ ਨੇ ਹੀ ਨਿਹੰਗ ਸਿੰਘ ਦੀ ਪੰਜ-ਛੇ ਸਾਲ ਦੀ ਕੁੜੀ ਨੂੰ ਹੀ ਅਗਵਾ ਕਰ ਲਿਆ। ਇਹ ਸਾਰੀ ਖਬਰ ਪੜ੍ਹਨ ਤੋਂ ਬਾਅਦ ਅਮਨਦੀਪ ਕੌਰ ਵੱਲੋਂ ਬੜੀ ਮੁਸ਼ਕਲ ਨਾਲ ਉਸ ਨਿਹੰਗ ਸਿੰਘ ਦਾ ਪਤਾ ਲਗਾਇਆ ਗਿਆ, ਜੋ ਕਿ ਜਲੰਧਰ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ :Lok Sabha elections 2024: ਕਾਂਗਰਸ ਦੀ ਖਾਨਾਜੰਗੀ, ਕਿਧਰੇ ਵਿਗਾੜ ਤਾਂ ਨਹੀਂ ਦੇਵੇਗੀ ਕਾਂਗਰਸ ਦਾ ਹਾਜ਼ਮਾ ? ਪੜ੍ਹੋ ਖਾਸ ਰਿਪੋਰਟ
ਕਾਨੂੰਨੀ ਕਾਰਵਾਈ ਤੋਂ ਬਾਅਦ ਮਾਪਿਆਂ ਨੂੰ ਸਪੁਰਦ ਕੀਤੀ ਬੱਚੀ :ਅਮਨਦੀਪ ਕੌਰ ਨੇ ਦੱਸਿਆ ਕਿ ਅੱਜ ਉਸ ਦਾ ਪਿਤਾ ਅੰਮ੍ਰਿਤਸਰ ਪਹੁੰਚਿਆ ਸੀ, ਜਿੱਥੇ ਕੇ ਅੰਮ੍ਰਿਤਸਰ ਕਚਹਿਰੀ ਵਿਖੇ ਕਨੂੰਨੀ ਕਾਰਵਾਈ ਕਰਨ ਤੋਂ ਬਾਅਦ ਉਸ ਛੋਟੀ ਬੱਚੀ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਰਣਜੀਤ ਐਵੀਨਿਊ ਥਾਣੇ ਦੇ ਏਐੱਸਆਈ ਨੇ ਦੱਸਿਆ ਕਿ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਬੱਚੀ ਜੋ ਕਿ ਲਾਪਤਾ ਹੋਈ ਹੈ, ਉਸ ਨੂੰ ਅਮਨਦੀਪ ਕੌਰ ਵੱਲੋਂ ਆਪਣੇ ਘਰ ਰੱਖਿਆ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਬੱਚੀ, ਜੋ ਕਿ ਲਾਪਤਾ ਹੋਈ ਹੈ, ਉਸ ਨੂੰ ਅਮਨਦੀਪ ਕੌਰ ਵੱਲੋਂ ਆਪਣੇ ਘਰ ਰੱਖਿਆ ਗਿਆ ਹੈ। ਅੱਜ ਉਸ ਦੇ ਪਿਤਾ ਜੋ ਕਿ ਜਲੰਧਰ ਦੇ ਰਹਿਣ ਵਾਲੇ ਸਨ, ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਬੱਚੀ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਲੋੜੀਂਦੀ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਲੜਕੀ ਨੂੰ ਉਸਦੇ ਪਿਤਾ ਨੂੰ ਸੌਂਪ ਦਿੱਤਾ ਗਿਆ ਹੈ।