ਅੰਮ੍ਰਿਤਸਰ: ਪੰਜਾਬ ਦੇ ਨੌਜਵਾਨਾਂ 'ਚ ਟੈਲੇਂਟ (Talent in the youth of Punjab) ਤੇ ਬਹੁਤ ਹੈ, ਪਰ ਕਿਤੇ ਨਾ ਕਿਤੇ ਉਹ ਗ਼ਰੀਬੀ ਦੇ ਕਾਰਨ ਦਬ ਕੇ ਰਹਿ ਜਾਂਦਾ ਹੈ ਤੁਸੀਂ ਵੇਖਿਆ ਹੋਵੇਗਾ ਕੋਈ ਪੰਜਾਬ ਦਾ ਨੌਜਵਾਨ ਕ੍ਰਿਕਟ ਦਾ ਸ਼ੌਂਕ (The youth of Punjab is fond of cricket) ਰੱਖਦਾ ਕੋਈ ਹਾਕੀ ਦਾ ਸ਼ੋਅ ਕਰਦਾ ਹੈ, ਕੋਈ ਗਾਉਣ ਦਾ ਸ਼ੌਂਕ ਰੱਖਦਾ ਹੈ, ਪਰ ਅੱਜ ਦੀ ਸਨਅਤਾਂ ਨੂੰ ਮਿਲਾਨ ਜਾ ਇਹ ਹਾਂ ਇਹ ਲੜਕੀ ਜਿਸ ਦਾ ਨਾਮ ਰਮਨਜੀਤ ਕੌਰ ਹੈ। ਇਹ ਅਜਨਾਲਾ ਦੇ ਭਲੇ ਪਿੰਡ ਵਿੱਚ ਰਹਿੰਦੀ ਹੈ। ਇਹ ਇੱਕ ਗ਼ਰੀਬ ਪਰਿਵਾਰ ਦੀ ਲੜਕੀ ਹੈ।
ਜਦੋਂ ਅਸੀਂ ਇਸ ਦੀ ਆਵਾਜ਼ ਸੁਣੀ ਤਾਂ ਸਾਡੇ ਦਿਲ ਦੀਆਂ ਤਾਰਾਂ ਖਿੱਚ ਲਈਆਂ ਗਈਆਂ, ਇਸ ਦੀ ਆਵਾਜ਼ ਇੰਨੀ ਕੁ ਸੁਰੀਲੀ ਸੀ, ਕਿ ਕੋਈ ਵੀ ਸੁਣਦਾ ਸੀ, ਉੱਥੇ ਹੀ ਖੜ੍ਹ ਜਾਂਦਾ ਸੀ, ਪਰ ਇਸ ਦੀ ਆਵਾਜ਼ ‘ਤੇ ਗ਼ਰੀਬੀ ਦੀ ਮਾਰ ਪੈ ਰਹੀ ਹੈ। ਕਿਉਂਕਿ ਇਸ ਪਰਿਵਾਰ ਕੋਲ ਇਸ ਧੀ ਦੇ ਭਵਿੱਖ (daughter's future) ਲਈ ਕੋਈ ਪੈਸਾ ਨਹੀਂ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਰਮਨਜੀਤ ਕੌਰ ਨੇ ਕਿਹਾ ਕਿ ਉਹ ਮਜ਼ਦੂਰੀ ਦਾ ਕੰਮ ਕਰਦੀ ਹੈ, ਪਰ ਉਸ ਕੋਲ ਇੰਨੇ ਪੈਸੇ ਨਹੀਂ ਹਨ, ਕਿ ਉਹ ਕੋਈ ਗੀਤ ਰਿਕਾਰਡ ਕਰਵਾ ਸਕੇ।