ਅੰਮ੍ਰਿਤਸਰ: ਗੋਪਾਲ ਨਗਰ ਵਿੱਚ ਰਹਿ ਰਹੀ ਸਪਨਾ ਵਰਮਾ ਨਾਂਅ ਦੀ ਇੱਕ ਕੁੜੀ ਦੇ ਖੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਹੈ। ਕੁੜੀ ਵੱਲੋਂ ਲਿਖੇ ਸੁਸਾਈਡ ਨੋਟ ਵਿੱਚ ਸ਼ਿਵਮ ਵਰਮਾ ਨਾਂਅ ਦੇੇ ਮੁੰਡੇ ਉੱਤੇ ਪਿਆਰ ਵਿੱਚ ਧੋਖੇ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਕਰਕੇ ਕੁੜੀ ਨੇ ਖੁਦਕੁਸ਼ੀ ਕੀਤੀ ਹੈ। ਪਿਤਾ ਨੇ ਕੁੜੀ ਦਾ ਸੁਸਾਈਡ ਨੋਟ ਦਿੱਤਾ ਹੈ। ਸ਼ਿਵਮ ਨੰਦਾ ਇੱਕ ਹੋਟਲ ਦਾ ਮਾਲਕ ਹੈ।
ਅੰਮ੍ਰਿਤਸਰ ਦੇ ਗੋਪਾਲ ਨਗਰ 'ਚ ਕੁੜੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਲਿਖਿਆ ਮਾਮਲਾ - ਸੁਸਾਈਡ ਨੋਟ
ਗੋਪਾਲ ਨਗਰ ਵਿੱਚ ਰਹਿ ਰਹੀ ਸਪਨਾ ਵਰਮਾ ਨਾਂਅ ਦੀ ਇੱਕ ਕੁੜੀ ਵੱਲੋਂ ਖੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਹੈ। ਕੁੜੀ ਵੱਲੋਂ ਲਿਖੇ ਸੁਸਾਈਡ ਨੋਟ ਵਿੱਚ ਸ਼ਿਵਮ ਵਰਮਾ ਨਾਂਅ ਦੇ ਮੁੰਡੇ ਉੱਤੇ ਪਿਆਰ ਵਿੱਚ ਧੋਖੇ ਦਾ ਇਲਜ਼ਾਮ ਲਗਾਇਆ ਗਿਆ ਹੈ।
ਕੁੜੀ ਨੇ ਇਕ ਕਾਗਜ਼ ਪਿਤਾ ਨੂੰ ਦਿੰਦੇ ਹੋਏ ਕਿਹਾ ਕਿ ਪਾਪਾ ਮੇਰੇ ਤੋਂ ਗਲਤੀ ਹੋ ਗਈ ਹੈ। ਮੈ ਤੁਹਾਨੂੰ ਦੱਸ ਨਾ ਸਕੀ ਕਿ ਸ਼ਿਵਮ ਨੰਦਾ ਨੇ ਮੇਰੇ ਨਾਲ ਕੀ-ਕੀ ਕੀਤਾ ਹੈ, ਉਸ ਨੇ ਮੈਨੂੰ ਧੋਖਾ ਦਿੱਤਾ ਹੈ। ਕੁੜੀ ਨੇ ਆਖਰੀ ਵਾਰ ਮਰਦੇ ਹੋਏ ਕਿਹਾ ਸੀ ਕਿ ਸ਼ਿਵਮ ਨੰਦਾ ਮੇਰੀ ਮੌਤ ਦਾ ਜਿੰਮੇਵਾਰ ਹੈ।
ਪੁਲਿਸ ਨੇ ਸ਼ਿਵਮ ਨੰਦਾ ਦੇ ਖਿਲਾਫ਼ ਮਾਮਲਾ ਦਰਜ ਕਰਕੇੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸ਼ਿਵਮ ਨੰਦਾ ਅਤੇ ਉਸਦਾ ਪਰਿਵਾਰ ਘਰ ਤੋਂ ਫਰਾਰ ਹੈ। ਕੁੜੀ ਨੇ ਤਿੰਨ ਤਾਰੀਖ ਨੂੰ ਨੀਂਦ ਦੀਆ ਗੋਲੀਆ ਖਾਂਦੀਆਂ ਸੀ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ 10 ਤਾਰੀਖ ਨੂੰ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ।