ਪੰਜਾਬ

punjab

ETV Bharat / state

ਨਿਜੀ ਹੋਟਲ 'ਚ ਕੁੜੀ ਤੇ ਮੁੰਡੇ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ - ਪ੍ਰਭਨੂਰ ਸਿੰਘ

ਅੰਮ੍ਰਿਤਸਰ ਦੇ ਇੱਕ ਨਿਜੀ ਹੋਟਲ 'ਚ ਦੋਵੇਂ ਕੁੜੀ ਮੁੰਡੇ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ, ਦੋਵੇ ਯੂਨੀਵਰਸਿਟੀ ਦੇ ਸਾਹਮਣੇ ਇਕੱਠੇ ਆਈਲੈਂਟਸ ਕਰਦੇ ਸਨ।

ਨਿੱਜੀ ਹੋਟਲ 'ਚ ਕੁੜੀ ਤੇ ਮੁੰਡੇ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ
ਨਿੱਜੀ ਹੋਟਲ 'ਚ ਕੁੜੀ ਤੇ ਮੁੰਡੇ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ

By

Published : Jul 3, 2021, 11:03 PM IST

ਅੰਮ੍ਰਿਤਸਰ: ਅੰਮ੍ਰਿਤਸਰ ਬੱਸ ਸਟੈਂਡ ਦੇ ਸਾਹਮਣੇ ਇੱਕ ਨਿੱਜੀ ਹੋਟਲ ਵਿੱਚ ਕੁੜੀ ਮੁੰਡੇ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਮੁੰਡਾ ਤੇ ਕੁੜੀ ਦੋਵੇਂ ਯੂਨੀਵਰਸਿਟੀ ਦੇ ਸਾਹਮਣੇ ਆਈਲੈਂਟਸ ਕਰ ਰਹੇ ਸਨ। ਇਹ ਦੋਵੇਂ ਅੱਜ ਨਿੱਜੀ ਹੋਟਲ ਬੱਸ ਸਟੈਂਡ ਵਿਖੇ 12 ਵਜੇ ਦੇ ਕਰੀਬ ਕਮਰਾ ਕਿਰਾਏ ਤੇ ਲਿਆ, ਤੇ ਦੋ ਵਜੇ ਦੇ ਕਰੀਬ ਹੋਟਲ ਮਾਲਿਕ ਨੇ ਗੋਲੀ ਦੀ ਅਵਾਜ ਸੁਣੀ। ਉਨ੍ਹਾਂ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ,ਤੇ ਉਨ੍ਹਾਂ ਵੱਲੋਂ ਹੋਟਲ ਦੇ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ, ਤੇ ਕੁੜੀ ਮੁੰਡਾ ਦੋਵਾਂ ਦੀ ਮੌਤ ਹੋ ਚੁੱਕੀ ਸੀ।

ਨਿੱਜੀ ਹੋਟਲ 'ਚ ਕੁੜੀ ਤੇ ਮੁੰਡੇ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ

ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ, ਕਿ ਮੁੰਡਾ ਰਾਮਪੁਰਾ ਜੋ ਕਿ ਗੁਮਾਨਪੁਰੇ ਵਿੱਚ ਪੈਂਦਾ ਹੈ, ਦਾ ਰਹਿਣ ਵਾਲਾ ਹੈ, ਤੇ ਕੁੜੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਨੇੜੇ ਦੀ ਰਹਿਣ ਵਾਲੀ ਹੈ। ਦੋਵਾਂ ਦੇ ਪਰਿਵਾਰਕ ਮੈਂਬਰ ਵੀ ਮੌਂਕੇ ਤੇ ਪਹੁੰਚ ਗਏ। ਪੁਲਿਸ ਅਧਿਕਾਰੀ ਨੇ ਦੱਸਿਆ, ਕਿ ਕੁੜੀ ਦਾ ਨਾਂ ਹਰਸਿਮਰਨ ਕੌਰ ਤੇ ਮੁੰਡੇ ਦਾ ਨਾਂ ਪ੍ਰਭਨੂਰ ਸਿੰਘ ਹੈ, ਪੁਲਿਸ ਵੱਲੋਂ ਮ੍ਰਿਤਕ ਦੇਹਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

ਇਹ ਵੀ ਪੜ੍ਹੋ:-ਪੁਲਾੜ ਯਾਤਰਾ ‘ਤੇ ਜਾਵੇਗੀ ਭਾਰਤੀ ਦੀ ਇੱਕ ਹੋਰ ਧੀ

ABOUT THE AUTHOR

...view details