ਅੰਮ੍ਰਿਤਸਰ: "ਪਿੰਡ ਬਚਾਓ,ਪੰਜਾਬ ਬਚਾਓ" ਸੰਸਥਾ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਜਲ੍ਹਿਆਂਵਾਲਾ ਬਾਗ਼ ਤੋਂ "ਪੰਜਾਬ ਬਚਾਓ ਕਾਫ਼ਲਾ" ਰਵਾਨਾ ਕੀਤਾ ਗਿਆ। ਇਸ ਕਾਫ਼ਲੇ ਦੀ ਅਗਵਾਈ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵੱਲੋਂ ਕੀਤੀ ਗਈ।
ਗਿਆਨੀ ਕੇਵਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ "ਪੰਜਾਬ ਬਚਾਓ ਕਾਫ਼ਲਾ" ਉਸੇ ਤਰਜ਼ 'ਤੇ ਸ਼ੁਰੂ ਕੀਤਾ ਹੈ, ਜਿਵੇਂ ਊਧਮ ਸਿੰਘ ਵੱਲੋਂ ਆਪਣੇ ਦੇਸ ਅਤੇ ਪੰਜਾਬ ਲਈ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਲੋਕਾਂ ਨੂੰ ਇੱਕਮੁੱਠ ਅਤੇ ਸੁਚੇਤ ਕੀਤਾ ਗਿਆ ਸੀ।
"ਪੰਜਾਬ ਆਪਣੇ ਵਾਰਸ ਲੱਭ ਰਿਹਾ ਹੈ" ਵਾਲਾ "ਪੰਜਾਬ ਬਚਾਉ" ਕਾਫ਼ਲਾ ਹੋਇਆ ਸੁਰੂ: ਗਿਆਨੀ ਕੇਵਲ ਸਿੰਘ 10 ਸਾਲਾਂ ਤੋਂ ਵਿੱਢੀ "ਪਿੰਡ ਬਚਾਓ, ਪੰਜਾਬ ਬਚਾਓ" ਮੁਹਿੰਮ
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਲੋਕਾਂ ਨੂੰ ਉਜਾਗਰ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਦੀ ਉਹ ਪਿਛਲੇ 10 ਸਾਲਾਂ ਤੋਂ "ਪਿੰਡ ਬਚਾਓ, ਪੰਜਾਬ ਬਚਾਓ" ਸੰਸਥਾ ਬਣਾ ਕੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਪੰਚਾਇਤਾਂ ਦੇ ਅਧਿਕਾਰਾਂ ਲਈ ਸਾਡੇ ਵਲੋਂ 3 ਮਹੀਨਿਆਂ ਲਈ ਕਾਫ਼ਲਾ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਪੰਜਾਬ ਨਾਲ ਹੋ ਰਹੇ ਵਿਤਕਰੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ ਤਾਂ ਜੋ ਇੱਕ ਲਹਿਰ ਸਿਰਜੀ ਜਾਵੇ।
ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਉਹ ਕਿਸਾਨੀ ਦੇ ਮੁੱਦਿਆਂ ਉੱਤੇ ਸੰਘਰਸ਼ ਦੀ ਹਮਾਇਤ ਕਰਦੇ ਹਨ ਅਤੇ ਪੰਜਾਬ ਦੇ ਸਾਰੇ ਵਰਗਾਂ ਨੂੰ ਜਗਾਉਣ ਲਈ ਲੋਕਾਂ ਤੱਕ ਪਹੁੰਚ ਕਰਨਗੇ ਕਿਉਂਕਿ ਹੁਣ ਪੰਜਾਬ ਨੂੰ ਜਾਗਣ ਦੀ ਲੋੜ ਹੈ। ਵੱਡੇ ਕਾਰੋਬਾਰੀ ਛੋਟੇ-ਛੋਟੇ ਰੁਜ਼ਗਾਰਾਂ ਨੂੰ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਿਚਾਰਧਾਰਾ ਮੁਤਾਬਕ ਲੋਕਾਂ ਨਾਲ ਸੰਵਾਦ ਕਰਾਂਗੇ।
"ਪੰਜਾਬ ਆਪਣੇ ਵਾਰਿਸ ਲੱਭਦਾ ਹੈ"
ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੱਚ ਦਾ ਸਿਧਾਂਤ ਦੱਸਾਂਗੇ ਤਾਂ ਜੋ ਇੱਕ ਅਜਿਹਾ ਵਰਗ ਪੈਦਾ ਹੋਵੇ ਜੋ ਗੰਦੀ ਰਾਜਨੀਤੀ ਤੋਂ ਬਾਹਰ ਨਿਕਲੇ। ਇਸ ਲਈ ਅਸੀਂ ਇਹ ਨਾਅਰਾ ਵੀ ਦੇ ਰਹੇ ਹਾਂ ਕਿ "ਪੰਜਾਬ ਆਪਣੇ ਵਾਰਸ ਲੱਭਦਾ ਹੈ"। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਇਮਾਨਦਾਰ ਵਾਰਸ ਚਾਹੀਦੇ ਹਨ, ਜੋ ਧੜੇਬਾਜ਼ੀ ਤੋਂ ਉਪਰ ਉੱਠ ਕੇ ਪੰਜਾਬ ਲਈ ਕੰਮ ਕਰਨਗੇ।