ਅੰਮ੍ਰਿਤਸਰ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਲੜਕੀਆਂ ਨੂੰ ਬਚਾਉਣ ਵਾਸਤੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਗਿਆ ਸੀ। ਉਥੇ ਹੀ ਦੂਸਰੇ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਹੀ ਗਰਭ ਜਾਂਚ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਸਨ ਅਤੇ ਹੁਣ ਗਰਭ ਨਿਰਧਾਰਤ ਕਰਨ ਵਾਲਿਆਂ ਦੇ ਖ਼ਿਲਾਫ਼ ਵੀ ਪ੍ਰਸ਼ਾਸਨ ਵੱਲੋਂ ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਉੱਥੇ ਹੀ ਹਰਿਆਣਾ ਦੀ ਟੀਮ ਵੱਲੋਂ ਇਕ ਅੰਮ੍ਰਿਤਸਰ ਦੇ ਵਿੱਚ ਚੱਲ ਰਹੇ ਲਿੰਗ ਜਾਂਚ GENDER check in Amritsar ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਉੱਥੇ ਹੀ ਗੱਲਬਾਤ ਕਰਦੇ ਹੋਏ ਸ਼ਿਕਾਇਤਕਰਤਾ ਨੇ ਦੱਸਿਆ ਕਿ ਇਨ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸਾਡੇ ਕੋਲ ਆ ਰਹੀਆਂ ਸਨ ਅਤੇ ਅਸੀਂ ਆਪਣਾ ਇਕ ਟਰੈਪ ਲਗਾ ਕੇ ਇਸ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤਕ ਲਗਾਤਾਰ ਹੀ ਬਹੁਤ ਵਧੀਆ ਕਾਮਾ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਹਨ ਉਥੇ ਹੀ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਚੱਲ ਰਹੇ ਗਰਭ ਅਨੁਪਾਤ ਅਤੇ ਲਿੰਗ ਨਿਰਧਾਰਤ ਆਜਾਜ਼ ਦੇ ਕਈ ਸ਼ਿਕਾਇਤਾਂ ਆਉਣ ਤੋਂ ਬਾਅਦ ਹਰਿਆਣਾ ਵੱਲੋਂ ਅੰਮ੍ਰਿਤਸਰ ਦੇ ਸੈਂਟਰਲ ਹਲਕੇ ਦੇ ਵਿਚ ਇਕ ਨਿੱਜੀ ਹਸਪਤਾਲ ਦੇ ਵਿਚ ਰੇਡ ਕੀਤੀ ਗਈ ਜਿਸ ਵਿੱਚ 45 ਹਜ਼ਾਰ ਰੁਪਏ ਦੇ ਨਾਲ ਗਰਭ ਨਿਰਧਾਰਤ ਅਤੇ B ਬੱਚੇ ਦੀ ਸਫਾਈ ਲਈ ਪੈਸੇ ਮੰਗੇ ਗਏ, ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਉਥੇ ਪਹੁੰਚੀ ਅਤੇ ਡਾਕਟਰਾਂ ਵੱਲੋਂ ਇਕ ਡਾਕਟਰ ਨੂੰ ਅਤੇ ਉਸ ਦੇ ਕਰਿੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਸਨ ਅਤੇ ਪੰਜਾਬ ਤੋਂ ਬਾਹਰ ਵੀ ਇਨ੍ਹਾਂ ਦੀਆਂ ਬ੍ਰਾਂਚਾਂ ਦੇ ਰਾਹੀਂ ਇੱਥੇ ਲੋਕ ਪਹੁੰਚਦੇ ਸਨ ਅਤੇ 45 ਹਜ਼ਾਰ ਰੁਪਿਆ ਸਕੈਨ ਦਾ ਲੈਂਦੇ ਸਨ ਉਨ੍ਹਾਂ ਕਿਹਾ ਕਿ ਡਾਕਟਰ ਦੇ ਕੋਲੋਂ 9 ਹਜ਼ਾਰ ਰੁਪਏ ਬਰਾਮਦ ਕਰ ਲੀਤਾ ਹੈ ਅਤੇ ਜਲਦ ਹੀ ਹੋਰ ਵੀ ਪੈਸੇ ਬਰਾਮਦ ਕਰ ਲਿਤੇ ਜਾਣਗੇ।