ਅੰਮ੍ਰਿਤਸਰ : ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ 30 ਜੂਨ ਨੂੰ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਉਸ ਵੱਡੀ ਕਾਮਯਾਬੀ ਮਿਲੀ ਜਦੋਂ ਪੁਲੀਸ ਅਧਿਕਾਰੀਆਂ ਵੱਲੋਂ ਇੱਕ ਹਫਤੇ ਵਿੱਚ 71 ਮੁਕਦਮੇ ਦਰਜ ਕਰ ਕੇ 79 ਦੇ ਕਰੀਬ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ 1 ਕਿਲੋ 21 ਗ੍ਰਾਮ ਦੇ ਕਰੀਬ ਹੈਰੋਇਨ, 4168 ਦੇ ਕਰੀਬ ਨਸ਼ੀਲੀਆਂ ਗੋਲੀਆਂ ਅਤੇ 1 ਲੱਖ ਸੱਤ ਹਜਾਰ 820 ਰੁਪਏ ਡਰੱਗ ਮਨੀ 7.29 ਗ੍ਰਾਮ ਆਈਸ, 1 ਕਿਲੋ ਅਫੀਮ , ਕੁਝ ਹਥਿਆਰ, ਮੋਟਰ ਸਾਈਕਲ ਅਤੇ ਕਾਰ ਵੀ ਬਰਾਮਦ ਕੀਤੀਆਂ ਗਈਆਂ।
ਕਮਿਸ਼ਨਰ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ ਮੁਹਿੰਮ ਚਲਾ ਕੇ ਰੱਖੀ ਹੋਈ ਹੈ। ਇਸ ਹਫਤੇ ਅਸੀਂ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਣਾ ਕੰਦੋਵਾਲੀਆ ਕਤਲ ਕੇਸ 'ਚ ਲਿਆ ਕੇ ਰਿਮਾਂਡ 'ਤੇ ਲਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਕ ਹੋਰ ਕੇਸ ਵਿਚ ਨਵਾਂ ਗੈਂਗਸਟਰ ਸਾਜਨ ਕਲਿਆਣ ਜੋ ਕਿ ਫੈਜ਼ਪੁਰਾ ਦਾ ਰਹਿਣ ਵਾਲਾ ਹੈ ਇਸ ਨੂੰ ਪੰਜ ਸਾਥੀਆਂ ਸਮੇਤ ਕਾਬੂ ਕਰਕੇ ਹਥਿਆਰ ਬਰਾਮਦ ਕੀਤੇ ਗਏ ਹਨ।