ਅਜਨਾਲਾ: ਪਿਛਲੇ ਦਿਨੀ ਅਜਨਾਲਾ ਦੇ ਪਿੰਡ ਚਮਿਆਰੀ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਨੂੰ ਸੀਲ ਕਰਕੇ ਨਾਮੀ ਗੈਂਗਸਟਰ ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀ ਨੂੰ ਔਰਗਨਾਈਜੇਸ਼ਨ ਕੰਟਰੋਲ ਕ੍ਰਾਈਮ ਯੂਨਿਟ 'ਤੇ ਦਿਹਾਤੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਗੈਂਗਸਟਰ ਪ੍ਰੀਤ ਸੇਖੋਂ ਦੀ ਮੁੜ ਪੇਸ਼ੀ - ਔਰਗਨਾਈਜੇਸ਼ਨ ਕੰਟਰੋਲ ਕ੍ਰਾਈਮ ਯੂਨਿਟ
ਅਜਨਾਲਾ ਦੇ ਪਿੰਡ ਚਮਿਆਰੀ 'ਚ ਨਾਮੀ ਗੈਂਗਸਟਰ ਪ੍ਰੀਤ ਸੇਖੋਂ ਤੇ ਸਾਥੀਆਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੂੰ 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ।
ਗੈਂਗਸਟਰ ਪ੍ਰੀਤ ਸੇਖੋਂ ਦੀ ਮੁੜ ਪੇਸ਼ੀ
ਗੈਂਗਸਟਰ ਪ੍ਰੀਤ ਸੇਖੋਂ ਦੀ ਮੁੜ ਪੇਸ਼ੀ
ਜਿਨ੍ਹਾਂ ਦਾ 5 ਦਿਨਾਂ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਦੁਆਰਾ ਅਜਨਾਲ਼ਾ ਦੀ ਮਾਣਯੋਗ ਅਦਾਲਤ ਵਿੱਚ ਗੈਂਗਸਟਰ ਪ੍ਰੀਤ ਸੇਖੋਂ, ਉਨ੍ਹਾਂ ਦੇ ਸਾਥੀਆਂ ਨਿੱਕਾ ਖਡੂਰੀਆ 'ਤੇ ਗੁਰਲਾਲ ਸਿੰਘ ਨੂੰ ਪੇਸ਼ੀ ਲਈ ਲਿਆਦਾ ਗਿਆ। ਜਿਸ ਦੌਰਾਨ ਅਦਾਲਤ ਨੇ ਪ੍ਰੀਤ ਸੇਖੋਂ ਅਤੇ ਨਿੱਕਾ ਖਡੂਰੀਆ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਦੁਬਾਰਾ ਭੇਜਿਆ ਹੈ।
ਇਹ ਵੀ ਪੜ੍ਹੋ:- #JeeneDo : ਧੀਆਂ ਨਾਲ ਦਰਿੰਦਗੀ ਦੀਆਂ ਉਹ ਵਾਰਦਾਤਾਂ ਜਿਨ੍ਹਾਂ ਨਾਲ ਹਿਲ ਗਿਆ ਸੀ ਦੇਸ਼