ਅੰਮ੍ਰਿਤਸਰ: ਬੀਤੇ ਦਿਨੀਂ ਇੱਕ ਬਹੁਤ ਚਰਚਿਤ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਕੁੱਝ ਪੁਲਿਸ ਅਧਿਕਾਰੀ ਅਤੇ ਦੜੇ ਸੱਟੇ ਦਾ ਕੰਮ ਕਰਨ ਵਾਲੇ ਆਰੋਪੀ ਦੇ ਨਾਲ ਵੀਡੀਓ ਸਾਹਮਣੇ ਆਈ ਸੀ। ਜਿਸ ਵਿੱਚ ਉਹ ਠੁਮਕੇ ਲਗਾਉਂਦੇ ਹੋਏ ਨਜ਼ਰ ਆਏ ਸਨ ਅਤੇ ਗਾਣੇ ਗਾਉਂਦੇ ਹੋਏ ਨਜ਼ਰ ਆਏ ਸਨ। ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਉਹਨਾਂ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਐਕਸ਼ਨ ਲੈਂਦੇ ਹੋਏ ਉਹਨਾਂ ਦਾ ਤਬਾਦਲਾ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਕਰ ਦਿੱਤਾ ਗਿਆ। ਉੱਥੇ ਹੀ ਹੁਣ ਕਮਲ ਬੋਰੀ ਦੇ ਉੱਪਰ ਵੀ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਕਿ ਅੱਜ ਅੰਮ੍ਰਿਤਸਰ ਦੀ ਮਾਣਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ। ਹਾਲਾਂਕਿ ਇਹ ਕਮਲ ਬੋਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਚੁੱਪੀ ਧਾਰੀ ਰੱਖੀ। ਉੱਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਮਲ ਬੋਰੀ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਅਤੇ ਇਸ ਤੋਂ ਸਾਨੂੰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।
News of Kamal Bori: ਅੰਮ੍ਰਿਤਸਰ ਦੀ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਕਮਲ ਬੋਰੀ
ਦੜੇ ਸੱਟੇ ਦਾ ਕੰਮ ਕਰਨ ਵਾਲੇ ਕਮਲ ਬੋਰੀ ਨਾਲ ਪੁਲਿਸ ਮੁਲਾਜ਼ਮਾਂ ਨੂੰ ਨੱਚਣਾ-ਗਾਣਾ ਮੰਹਿਗਾ ਪੈ ਗਿਆ ਸੀ। ਉਸੇ ਮਾਮਲੇ 'ਚ ਹੁਣ ਕਮਲ ਬੋਰੀ ਵੀ ਪੁਲਿਸ ਦੇ ਅੜਿਕੇ 'ਚ ਹੈ, ਜਿਸ ਨੂੰ ਅੱਜ ਅੰਮ੍ਰਿਤਸਰ ਦੀ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ।
Published : Aug 28, 2023, 10:05 PM IST
ਵਕੀਲ ਦਾ ਪੱਖ: ਉਧਰ ਕਮਲ ਬੋਰੀ ਦੇ ਵਕੀਲ ਪਰਦੀਪ ਸੈਣੀ ਦਾ ਕਹਿਣਾ ਹੈ ਕਿ ਕਮਲ ਬੋਰੀ ਦੇ ਖਿਲਾਫ ਦਰਜ਼ਨਾਂ ਹੀ ਮਾਮਲੇ ਦਰਜ ਹਨ ਅਤੇ ਇਸਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋਈ ਸੀ । ਜਿਸ ਵਿੱਚ ਅੰਮ੍ਰਿਤਸਰ ਦੇ ਅਧਿਕਾਰੀ ਜੋ ਕਿ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਹੋਏ ਹਨ। ਪਾਰਟੀ ਦੇ ਵਿੱਚ ਗਾਣੇ ਗਾਏ ਜਾ ਰਹੇ ਸਨ ਅਤੇ ਠੁਮਕੇ ਲਗਾਏ ਜਾ ਰਹੇ ਸਨ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਕਮਿਸ਼ਨਰ ਵੱਲੋਂ ਇਸ ਵੀਡੀਓ ਦੇ ਅਧਾਰ 'ਤੇ ਉਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਪੰਜਾਬ ਦੇ ਅਲੱਗ ਅਲੱਗ ਥਾਵਾਂ ਉੱਤੇ ਤਬਾਦਲਾ ਕਰ ਦਿੱਤਾ ਗਿਆ ਹੈ ਲੇਕਿਨ ਕਮਲ ਬੋਰੀ ਉੱਤੇ ਮਾਮਲਾ ਦਰਜ ਕਰ ਪੁਲਿਸ ਵੱਲੋਂ ਆਪਣੇ ਪੁਲਸ ਅਧਿਕਾਰੀਆਂ ਦਾ ਸਾਥ ਵੀ ਦਿੱਤੀ ਗਿਆ। ਹੁਣ ਵੇਖਣਾ ਹੋਵੇਗਾ ਕਿ ਮਾਨਯੋਗ ਕੋਟ ਵੱਲੋਂ ਦਿੱਤੇ ਗਏ ਦੋ ਦਿਨ ਰਿਮਾਂਡ ਦੇ ਵਿੱਚ ਹੁਣ ਕੀ ਕੀ ਖੁਲਾਸੇ ਕਮਲ ਬੋਰੀ ਤੋਂ ਕਰਵਾਉਂਦੇ ਹਨ।