ਅੰਮ੍ਰਿਤਸਰ: ਪੰਜਾਬ ਦੇ ਖਤਰਨਾਕ ਗੈਂਗਸਟਰ ਦੀ ਲਿਸਟ ਵਿੱਚ ਸ਼ੁਮਾਰ ਜੱਗੂ ਭਗਵਾਨਪੁਰੀਆ ਨੂੰ ਅੱਜ ਅੰਮ੍ਰਿਤਸਰ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਮੁਤਾਬਿਕ ਪੁਰਾਣੇ ਕੇਸਾਂ ਨੂੰ ਲੈ ਕੇ ਜੱਗੂ ਭਗਵਾਨਪੁਰੀਆ ਤੋਂ ਪੁੱਛਗਿਛ ਕਰਨ ਲਈ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਰਿਮਾਂਡ ਲਈ ਉਸ ਨੂੰ ਪੇਸ਼ ਕੀਤਾ ਸੀ। ਦੱਸ ਦਈਏ ਜੱਗੂ ਭਗਵਾਨਪੁਰੀਆ ਦੀ ਪੇਸ਼ ਮੌਕੇ ਅਦਾਲਤ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ ਹੋਈ ਨਜ਼ਰ ਆ ਰਹੀ ਸੀ। ਅੰਮ੍ਰਿਤਸਰ ਪੁਲਿਸ ਵੱਲੋਂ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਪੇਸ਼ੀ ਦੌਰਾਨ ਅਦਾਲਤ ਨੇ 29 ਮਈ ਤੱਕ ਜੱਗੂ ਭਗਵਾਨ ਪੁਰੀਆਂ ਨੂੰ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਇਸ ਤੋਂ ਮਗਰੋਂ 29 ਮਈ ਤੋਂ ਬਾਅਦ ਮੁੜ ਗੈਂਗਸਟਰ ਜੱਗੂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਭਾਰੀ ਸੁਰੱਖਿਆ ਵਿਚਕਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਅਦਾਲਤ 'ਚ ਪੇਸ਼, ਅਦਾਲਤ ਨੇ 29 ਮਈ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ
ਪੁਰਾਣੇ ਕੇਸਾਂ ਨੂੰ ਲੈਕੇ ਏ ਕੈਟਾਗਿਰੀ ਦੇ ਗੈਂਗਸਟਰਾਂ ਦੀ ਲਿਸਟ ਵਿੱਚ ਸ਼ੁਮਾਰ ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ 29 ਮਈ ਤੱਕ ਗੈਂਗਸਟਰ ਜੱਗੂ ਦਾ ਰਿਮਾਂਡ ਦਿੱਤਾ ਹੈ।
ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ 'ਚ ਸ਼ੁਮਾਰ:ਪੰਜਾਬ ਦੇ ਮਰਹੂਮ ਅਤੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਜਿੱਥੇ ਮੁੱਖ ਤੌਰ ਉੱਤੇ ਵਿਦੇਸ਼ ਅਧਾਰਿਤ ਗੈਂਗਸਟਰ ਗੋਲਡੀ ਬਰੜ ਦਾ ਨਾਂਅ ਆਇਆ । ਇਸ ਤੋਂ ਇਲਾਵਾ ਜੇਲ੍ਹ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੀ ਕਤਲ ਨੂੰ ਲੈਕੇ ਨਾਮ ਸੁਰਖੀਆਂ ਵਿੱਚ ਰਿਹਾ। ਇਸੇ ਵਿਚਾਲੇ ਗੈਂਗਸਟਰ ਜੱਗੂ ਭਗਵਾਨਪੁਰੀਆਂ ਉੱਤੇ ਵੀ ਕਤਲ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਲੱਗਿਆ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਸ਼ੂਟਰਾਂ ਨੂੰ ਹਥਿਆਰ ਅਤੇ ਟਰਾਂਸਪੋਰਟ ਲਈ ਗੱਡੀਆਂ ਉਪਲੱਬਧ ਕਰਵਾਉਣ ਦਾ ਕੰਮ ਜੱਗੂ ਭਗਵਾਨਪੁਰੀਆ ਨੇ ਕੀਤਾ ਸੀ।
ਦੱਸ ਦਈਏ ਇੱਕ ਪਾਸੇ ਜਿੱਥੇ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਅਦਾਲਤ ਨੇ ਰਿਮਾਂਡ ਉੱਤੇ ਭੇਜਿਆ ਹੈ ਉੱਥੇ ਹੀ ਪੰਜਾਬ ਪੁਲਿਸ ਦੀ AGTF ਟੀਮ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 4 ਗੁਰਗਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ 4 ਗੁਰਗੇ ਲਾਰੈਂਸ ਦੇ ਸ਼ੂਟਰ ਹਨ ਅਤੇ ਇਨ੍ਹਾਂ ਉੱਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਸ਼ੂਟਰਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਕਈ ਕੇਸ ਦਰਜ ਹਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਡੇਰਾਬੱਸੀ ਦੇ ਸੈਦਪੁਰਾ ਦਾ ਰਹਿਣ ਵਾਲਾ ਮਹਿਫ਼ੂਜ਼ ਉਰਫ਼ ਵਿਸ਼ਾਲ ਖ਼ਾਨ, ਖੇੜੀ ਗੁਜਰਾਂ ਦਾ ਰਹਿਣ ਵਾਲਾ ਮਨਜੀਤ ਸਿੰਘ ਉਰਫ਼ ਘੋਰੀ, ਪੰਚਕੂਲਾ ਦੇ ਨਰਾਇਣਪੁਰ ਦਾ ਅੰਕਿਤ ਅਤੇ ਪੰਚਕੂਲਾ ਦੇ ਪਿੰਡ ਖੇੜੀ ਦਾ ਰਹਿਣ ਵਾਲਾ ਗੋਲਡੀ ਸ਼ਾਮਲ ਹਨ। ਡੀਜੀਪੀ ਪੰਜਾਬ ਨੇ ਖੁੱਦ ਟਵੀਟ ਕਰਕੇ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।