ਅੰਮ੍ਰਿਤਸਰ:ਫੰਗਸ ਨੂੰ ਲੈਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਲਗਾਤਾਰ ਡਾਕਟਰਾਂ ਦੀਆਂ ਟੀਮਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਇਸ ਬਿਮਾਰੀ ਬਾਰੇ ਹਰ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਈ ਜਾ ਸਕੇ ਤਾਂ ਜੋ ਲੋਕ ਆਪਣਾ ਇਸ ਬਿਮਾਰੀ ਤੋਂ ਬਚਾਅ ਕਰ ਸਕਣ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ‘ਚ ਇੱਕ ਮਾਹਿਰ ਡਾ: ਸ਼ਾਮ ਸੁੰਦਰ ਦੀਪਤੀ ਨੇ ਦੱਸਿਆ ਕਿ ਫੰਗਸ ਕੋਈ ਨਵੀਂ ਬਿਮਾਰੀ ਨਹੀਂ ਪਰ ਜੇ ਕਿਸੇ ਵਿਅਕਤੀ ਦੀ ਇਮਿਊਨਿਟੀ ਕਮਜ਼ੋਰ ਹੈ ਤੇ ਉਸਨੂੰ ਇਹ ਬਿਮਾਰੀ ਜਲਦੀ ਚਿੱਬੜ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਪ੍ਰਭਾਵਤ ਕਰਦੀ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਫੰਗਸ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਸ ਦੇ ਇਲਾਜ ਵਿਚ ਉਸ ਨੂੰ ਦਿੱਤੇ ਗਏ ਸਟੀਰੌਇਡਜ਼ ਉਸਦੀ ਸ਼ੂਗਰ ਲੈਵਲ ਨੂੰ ਵਧਾ ਦਿੰਦੇ ਹਨ ਅਤੇ ਇਸ ਨੂੰ ਨਿਯੰਤਰਣ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਸਦੀ ਰੋਕਥਾਮ ਦੇ ਸੰਬੰਧ ਵਿੱਚ ਡਾ. ਦੀਪਤੀ ਨੇ ਕਿਹਾ ਕਿ ਇਹ ਗੰਦਗੀ ਦੇ ਜ਼ਰੀਏ ਵੀ ਫੈਲਦਾ ਹੈ।