ਅੰਮ੍ਰਿਤਸਰ: ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇ ਸੰਕੇਤ ਦਿੱਤੇ ਜਾ ਰਹੇ ਹਨ। ਜਿਸ ਤਹਿਤ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਤੀਜੀ ਡੋਜ਼ ਦੀ ਸਲਾਹ ਦਿੱਤੀ ਜਾ ਰਿਹੀ ਹੈ। ਇਸੇ ਤਹਿਤ ਹੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਕੋਰੋਨਾ ਟੈਸਟ ਕਰਵਾਉਣ ਲਈ ਲੋਕ ਕਾਫ਼ੀ ਗਿਣਤੀ ਵਿੱਚ ਪਹੁੰਚ ਰਹੇ ਹਨ ਤੇ ਨਾਲ ਹੀ ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦੇ ਹੋਏ, ਸਰਕਾਰ ਨੂੰ ਦਿੱਤੇ ਆਦੇਸ਼ਾਂ ਦੇ ਚੱਲਦੇ ਕੋਰੋਨਾ ਦੇ ਫਰੰਟ ਲਾਈਨ ਯੋਧਿਆਂ ਨੂੰ ਤੀਜੀ ਡੋਜ਼ ਲਗਾਈ ਗਈ।
ਪਰ ਜਦੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ 'ਤੇ ਵੇਖਿਆ ਗਿਆ ਕਿ ਲੋਕਾਂ ਨੂੰ ਬਿਨ੍ਹਾਂ ਮਾਸਕ 'ਤੇ ਲਾਈਨਾਂ ਵਿੱਚ ਖੜ੍ਹੇ ਸਨ ਤੇ ਕੋਈ ਵੀ ਸੋਸ਼ਲ ਡਿਸਟਨਸ ਦਾ ਧਿਆਨ ਰੱਖਿਆ ਜਾ ਰਿਹਾ ਸੀ, ਲੋਕਾਂ ਵਿੱਚ ਬਿਲਕੁਲ ਜਾਗਰੂਕਤਾ ਨਜ਼ਰ ਨਹੀਂ ਆ ਰਹੀ ਸੀ। ਇਸ ਦੌਰਾਨ ਸ਼ਰ੍ਹੇਆਮ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਗਾਈਡਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਜਦੋਂ ਈਟੀਵੀ ਭਾਰਤ ਦੀ ਟੀਮ ਨੇ ਕੋਵਿਡ ਵੈਕਸੀਨੇਸ਼ਨ ਰੂਮ ਦਾ ਦੌਰਾ ਕੀਤਾ, ਉਥੇ ਵੀ ਲੋਕ ਇਕ ਦੂਜੇ ਦੇ ਨਾਲ ਜੁੜ ਕੇ ਖੜ੍ਹੇ ਸੀ ਤੇ ਬਿਨ੍ਹਾਂ ਮਾਸਕ ਤੋਂ ਖੜ੍ਹੇ ਸੀ। ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਕੋਈ ਵੀ ਢੁੱਕਵਾਂ ਜਵਾਬ ਦਿੰਦਾ ਨਜ਼ਰ ਨਹੀਂ ਆਇਆ।
ਉਥੇ ਹੀ ਫਰੰਟ ਲਾਈਨ ਯੋਧਿਆਂ ਵੱਲੋਂ ਤੀਜੀ ਦੌੜ ਲਗਵਾਈ ਗਈ ਤੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਤੀਜੀ ਡੋਜ਼ ਲਗਵਾਉਣੀ ਬਹੁਤੀ ਜ਼ਰੂਰੀ ਹਨ। ਇਸ ਨਾਲ ਕੋਈ ਖ਼ਤਰਾ ਨਹੀਂ ਹੈ ਤੇ ਸਾਡਾ ਪਰਿਵਾਰ ਦਾ ਕੋਰੋਨਾ ਤੋਂ ਬਚਾਅ ਰਹੇਗਾ।