ਅੰਮ੍ਰਿਤਸਰ: ਥਾਣਾ ਕੱਥੂ ਨੰਗਲ ਦੀ (ਦਿਹਾਤੀ) ਦੇ ਅਧੀਨ ਆਉਂਦੇ ਪਿੰਡ ਤਲਵੰਡੀ ਖੁੰਮਨ ਦੇ ਇੱਕ 30 ਸਾਲਾ ਨੌਜਵਾਨ ਦਾ ਉਸਦੇ ਹੀ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਅਗਵਾਹ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਮਾਂ ਨੇ ਪੁਲਿਸ ਦਿੱਤੇ ਗਏ ਬਿਆਨਾ ਵਿੱਚ ਦੱਸਿਆ ਕੇ ਉਸਦਾ ਲੜਕਾ ਸੋਨੂੰ 26 ਜਨਵਰੀ ਨੂੰ 9 ਵਜੇ ਸਵੇਰੇ ਘਰੋਂ ਗਿਆ ਤੇ ਮੁੜਕੇ ਵਾਪਸ ਨਹੀਂ ਆਇਆ।
ਇਸ ਦੀ ਉਹ ਹਰ ਜਗ੍ਹਾਂ ਭਾਲ ਕਰਦੇ ਰਹੇ ਪਰ ਉਨ੍ਹਾਂ ਦੇ ਮੁੰਡੇ ਦਾ ਕੁੱਝ ਪਤਾ ਨਹੀਂ ਲੱਗਾ। ਨੌਜਵਾਨ ਦੀ ਮਾਂ ਨੇ ਦੱਸਿਆ ਕੇ ਲੜਕੇ ਦੀ ਗੁੰਮ ਹੋਣ ਦੀ ਰਿਪੋਰਟ ਥਾਣਾ ਕੱਥੂ ਨੰਗਲ ਵਿਖੇ ਦਿੱਤੀ ਗਈ ਤੇ ਸ਼ੱਕ ਜਾਹਰ ਕੀਤਾ। ਉਨ੍ਹਾਂ ਕਿਹਾ ਕਿ ਉਸਦੇ ਲੜਕੇ ਨੂੰ ਉਨ੍ਹਾਂ ਦੇ ਪਿੰਡ ਦੇ ਹੀ ਵਿਅਕਤੀ ਜਸ਼ਨ, ਜਗਪ੍ਰੀਤ ਸਿੰਘ ਜੱਗਾ ਤੇ ਘੁੱਲਾ ਆਪਣੇ ਨਾਲ ਲੈ ਕੇ ਗਏ ਸੀ ਤੇ ਇਸ ਨੂੰ ਉਨ੍ਹਾਂ ਨੇ ਮਾਰ ਦਿੱਤਾ ਹੈ।