ਪੰਜਾਬ

punjab

ETV Bharat / state

ਇਹ ਸਿੰਘ ਝਟਕੇ 'ਚ ਕਰਦੈ ਇਲਾਜ, ਅਧਰੰਗ ਤੇ ਲਕਵਾ ਛੂ-ਮੰਤਰ - ਅਧਰੰਗ ਤੇ ਲਕਵਾ ਛੂ ਮੰਤਰ

ਅਟਾਰੀ ਹਲਕੇ ਦੇ ਮਜੀਠਾ ਰੋਡ ਤੋਂ ਬੱਲ ਕਲਾਂ ਪਿੰਡ ਵਿਖੇ ਅਧਰੰਗ, ਲਕਵੇ ਅਤੇ ਮੂੰਹ ਟੇਢੇ ਦਾ ਇਲਾਜ ਇੱਕ ਬਜੁਰਗ ਵੱਲੋਂ ਬਿਨਾਂ ਦਵਾਈ ਦੇ ਮੁਫ਼ਤ ਕੀਤਾ ਜਾਂਦਾ ਹੈ। ਬਜ਼ੁਰਗ ਸਿੰਘ 3 ਪੀੜੀਆਂ ਤੋਂ ਮੂੰਹ ਟੇਢੇ ਦਾ ਇਲਾਜ ਸਿਰਫ਼ ਮਰੀਜ ਦੇ ਮੂੰਹ ਵਿੱਚ ਰੁਮਾਲ ਪਾ ਕੇ ਝਟਕਾ ਦੇ ਕੇ ਕਰਦਾ ਹੈ। ਇਲਾਜ ਲਈ ਦੂਰੋਂ-ਦੂਰੋਂ ਮਰੀਜ ਆਉਂਦੇ ਹਨ ਅਤੇ ਠੀਕ ਹੋ ਕੇ ਆਪਣੇ ਘਰ ਜਾਂਦੇ ਹਨ।

ਇਹ ਸਿੰਘ ਝਟਕੇ 'ਚ ਕਰਦੈ ਇਲਾਜ, ਅਧਰੰਗ ਤੇ ਲਕਵਾ ਛੂ-ਮੰਤਰ
ਇਹ ਸਿੰਘ ਝਟਕੇ 'ਚ ਕਰਦੈ ਇਲਾਜ, ਅਧਰੰਗ ਤੇ ਲਕਵਾ ਛੂ-ਮੰਤਰ

By

Published : Apr 14, 2021, 10:27 PM IST

ਅੰਮ੍ਰਿਤਸਰ: ਅਟਾਰੀ ਹਲਕੇ ਦੇ ਮਜੀਠਾ ਰੋਡ ਸਥਿਤ ਪਿੰਡ ਬੱਲ ਕਲਾਂ ਜਿਥੇ ਹਰ ਐਤਵਾਰ ਅਧਰੰਗ, ਲਕਵੇ ਅਤੇ ਮੂੰਹ ਟੇਢੇ ਦਾ ਇਲਾਜ ਇੱਕ ਬਜੁਰਗ ਸਿੰਘ ਵੱਲੋਂ ਬਿਨਾਂ ਦਵਾਈ ਦੇ ਮੁਫ਼ਤ ਕੀਤਾ ਜਾਂਦਾ ਹੈ। ਬਜ਼ੁਰਗ ਸਿੰਘ 3 ਪੀੜ੍ਹੀਆਂ ਤੋਂ ਮੂੰਹ ਟੇਢੇ ਦਾ ਇਲਾਜ ਸਿਰਫ਼ ਮਰੀਜ ਦੇ ਮੂੰਹ ਵਿੱਚ ਰੁਮਾਲ ਪਾ ਕੇ ਝਟਕਾ ਦੇ ਕੇ ਕਰਦਾ ਹੈ। ਇਸ ਬਜ਼ੁਰਗ ਸਿੰਘ ਕੋਲੋਂ ਦੇਸ, ਵਿਦੇਸ਼ਾਂ ਅਤੇ ਦੂਰੋਂ-ਦੂਰੋਂ ਮਰੀਜ ਆਉਂਦੇ ਹਨ ਅਤੇ ਠੀਕ ਹੋ ਕੇ ਆਪਣੇ ਘਰ ਜਾਂਦੇ ਹਨ।

ਈਟੀਵੀ ਭਾਰਤ ਵੱਲੋਂ ਬਜ਼ੁਰਗ ਸਿੰਘ ਨਾਲ ਉਸਦੀ ਵੱਖਰੀ ਇਲਾਜ ਪ੍ਰਣਾਲੀ ਬਾਰੇ ਖ਼ਾਸ ਗੱਲਬਾਤ ਕੀਤੀ ਗਈ। ਬਜ਼ੁਰਗ ਸਿੰਘ ਨੇ ਦੱਸਿਆ ਕਿ ਉਸ ਕੋਲ ਇਥੇ ਹਰ ਐਤਵਾਰ ਦੇਸ਼, ਵਿਦੇਸ਼ਾਂ ਅਤੇ ਪੰਜਾਬ ਦੇ ਹਰ ਕੋਨੇ ਤੋਂ ਇਲਾਜ ਲਈ ਮਰੀਜ਼ ਆਪਣੇ ਵਾਹਨਾਂ ਰਾਹੀਂ ਆਉਂਦੇ ਹਨ, ਜਦਕਿ ਜੇਕਰ ਕੋਈ ਮਰੀਜ਼ ਕੋਲ ਵਾਪਸੀ ਨਹੀਂ ਹੈ ਤਾਂ ਉਨ੍ਹਾਂ ਕੋਲ ਉਸ ਲਈ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਵੀ ਹੈ।

ਇਹ ਸਿੰਘ ਝਟਕੇ 'ਚ ਕਰਦੈ ਇਲਾਜ, ਅਧਰੰਗ ਤੇ ਲਕਵਾ ਛੂ-ਮੰਤਰ

ਬਜ਼ੁਰਗ ਸਿੰਘ ਨੇ ਕਿਹਾ ਕਿ ਉਹ ਜਿਹੜਾ ਇਲਾਜ ਕਰਦੇ ਹਨ ਉਹ ਡਾਕਟਰਾਂ ਕੋਲ ਨਹੀਂ। ਉਹ ਹਰ ਮਰੀਜ਼ ਦਾ ਮੁਫ਼ਤ ਇਲਾਜ ਕਰਦੇ ਹਨ ਅਤੇ ਕਿਸੇ ਕੋਲੋਂ ਖਰਚਾ ਵਗੈਰਾ ਨਹੀਂ ਲਿਆ ਜਾਂਦਾ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਬਿਮਾਰੀ 6 ਮਹੀਨੇ ਤੱਕ ਠੀਕ ਹੋ ਜਾਂਦੀ ਹੈ ਪਰੰਤੂ ਜ਼ਿਆਦਾ ਪੁਰਾਣੀ ਬਿਮਾਰੀ ਠੀਕ ਨਹੀਂ ਕੀਤੀ ਜਾ ਸਕਦੀ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਛੇਤੀ ਤੋਂ ਛੇਤੀ ਆਪਣਾ ਇਲਾਜ ਕਰਵਾ ਲੈਣ।

ਇਸ ਮੌਕੇ ਇਲਾਜ ਕਰਵਾ ਰਹੇ ਇੱਕ ਵਿਅਕਤੀ ਨੇ ਕਿਹਾ ਕਿ ਜਦੋਂ ਬਜ਼ੁਰਗ ਸਿੰਘ ਨੇ ਉਸ ਦਾ ਇਲਾਜ ਕੀਤਾ ਤਾਂ ਇਕਦਮ ਕੁੱਝ ਟੁੱਟਣ ਵਾਂਗ ਆਵਾਜ਼ ਹੈ ਪਰੰਤੂ ਕੁੱਝ ਮਿੰਟਾਂ ਬਾਅਦ ਉਸ ਨੂੰ ਬਹੁਤ ਹੀ ਆਰਾਮ ਮਹਿਸੂਸ ਹੋ ਰਿਹ ਹੈ।

ਦੂਜੇ ਪਾਸੇ ਇਲਾਜ ਕਰਾਉਣ ਲਈ ਆਏ ਇੱਕ ਹੋਰ ਪਰਿਵਾਰ ਦਾ ਕਹਿਣਾ ਸੀ ਕਿ ਸਾਨੂੰ ਇਸ ਬਜ਼ੁਰਗ ਸਿੰਘ ਬਾਰੇ ਪਤਾ ਲਗਾ ਸੀ ਕਿ ਇਹ ਅਧਰੰਗ, ਲਕਵੇ ਅਤੇ ਮੂੰਹ ਟੇਢੇ ਦਾ ਇਲਾਜ ਮੁਫ਼ਤ ਕਰਦਾ ਹੈ, ਜਿਸ ਕਾਰਨ ਉਹ ਆਪਣੇ ਮਰੀਜ਼ ਦਾ ਇਲਾਜ ਕਰਾਉਣ ਲਈ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਇਥੇ ਇਲਾਜ ਵਧੀਆ ਹੋ ਰਿਹਾ ਹੈ ਅਤੇ ਮਰੀਜ਼ ਵੀ ਠੀਕ ਹੋ ਰਿਹਾ ਹੈ। ਉਹ ਆਪਣੇ ਮਰੀਜ਼ ਦਾ ਇਲਾਜ ਕਰਵਾ ਕੇ ਬਹੁਤ ਖੁਸ਼ ਹਨ।

ABOUT THE AUTHOR

...view details