ਪੰਜਾਬ

punjab

ETV Bharat / state

ANTI DRUG CAMPAIGN: ਥਾਣਾ ਚਾਟੀਵਿੰਡ ਪੁਲਿਸ ਵਲੋਂ ਸੂਚਨਾ ਦੇ ਅਧਾਰ 'ਤੇ ਹਥਿਆਰਾਂ ਅਤੇ ਹੈਰੋਇਨ ਸਮੇਤ ਚਾਰ ਨੌਜਵਾਨ ਕਾਬੂ - ਅੰਮ੍ਰਿਤਸਰ ਦਿਹਾਤੀ ਵਿੱਚ ਪੁਲਿਸ

ਅੰਮ੍ਰਿਤਸਰ ਦੀ ਚਾਟੀਵਿੰਡ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਸੂਚਨਾ ਦੇ ਅਧਾਰ 'ਤੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ, ਜਿੰਨ੍ਹਾਂ ਕੋਲੋਂ ਚਾਰ ਪਿਸਤੌਲ ਅਤੇ ਹੈਰੋਇਨ ਬਰਾਮਦ ਹੋਈ ਹੈ। (ANTI DRUG CAMPAIGN)

ANTI DRUG CAMPAIGN
ANTI DRUG CAMPAIGN

By ETV Bharat Punjabi Team

Published : Sep 16, 2023, 5:02 PM IST

ਅੰਮ੍ਰਿਤਸਰ: ਸੂਬੇ 'ਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਪੰਜਾਬ ਪੁਲਿਸ ਤੇ ਸਰਕਾਰ ਆਪਣਾ ਪੂਰਾ ਜੋਰ ਲਾ ਰਹੀ ਹੈ। ਜਿਸ ਦੇ ਚੱਲਦੇ ਪੁਲਿਸ ਜਿਥੇ ਸਖ਼ਤੀ ਕਰ ਰਹੀ ਹੈ ਤਾਂ ਉਥੇ ਹੀ ਕਈ ਤਰ੍ਹਾਂ ਦੀਆਂ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪ੍ਰਾਪਤ ਹਦਾਇਤਾਂ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਪੁਲਿਸ ਵਲੋਂ ਐਂਟੀ ਡਰੱਗ ਮੁਹਿੰਮ (ANTI DRUG CAMPAIGN) ਚਲਾਈ ਜਾ ਰਹੀ ਹੈ।

ਹਥਿਆਰ ਅਤੇ ਹੈਰੋਇਨ ਹੋਣ ਦੀ ਜਾਣਕਾਰੀ :ਇਸ ਸਬੰਧੀ ਸਤਿੰਦਰ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ (ਅੰਮ੍ਰਿਤਸਰ ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ 'ਤੇ ਗੁਪ੍ਰਤਾਪ ਸਿੰਘ ਸਹੋਤਾ ਐਸ.ਪੀ (ਪੀ.ਬੀ.ਆਈ) ਵੱਲੋਂ ਡਰੱਗ ਟਿਪ ਨੰਬਰ 9780077033 ਜਾਰੀ ਕੀਤਾ ਗਿਆ ਸੀ। ਜਿਸ ਦੇ ਚੱਲਦੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਡਰੱਗ ਟਿਪ ਨੰਬਰ 'ਤੇ ਸਤਨਾਮ ਸਿੰਘ ਉਰਫ ਸਾਗਰ ਪੁੱਤਰ ਜਸਪਾਲ ਸਿੰਘ ਵਾਸੀ ਮਾਨਾਵਾਲਾ ਦੇ ਕੋਲ ਹਥਿਆਰ ਅਤੇ ਹੈਰੋਇਨ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ।

ਡੀਐਸਪੀ ਵਲੋਂ ਪੁਲਿਸ ਪਾਰਟੀ ਨਾਲ ਰੇਡ: ਉਧਰ ਸੂਚਨਾ ਮਿਲਣ ਤੋਂ ਬਾਅਦ ਇਹ ਜਾਣਕਾਰੀ ਤੁਰੰਤ ਹਲਕਾ ਨਿਗਰਾਨ ਅਫ਼ਸਰ ਡੀ.ਐਸ.ਪੀ ਸੁੱਚਾ ਸਿੰਘ ਬੱਲ ਨਾਲ ਸਾਂਝੀ ਕੀਤੀ ਗਈ। ਜਿਸ 'ਤੇ ਤੁਰੰਤ ਐਕਸ਼ਨ ਲੈਂਦਿਆਂ ਡੀ.ਐਸ.ਪੀ ਸੁੱਚਾ ਸਿੰਘ ਬੱਲ ਵੱਲੋ ਰੇਡ ਪਾਰਟੀ ਨੂੰ ਚੰਗੀ ਤਰ੍ਹਾਂ ਬ੍ਰੀਫ ਕਰਕੇ ਮੁੱਖ ਅਫਸਰ ਥਾਣਾ ਚਾਟੀਵਿੰਡ ਐਸ.ਆਈ ਹਰਪਾਲ ਸਿੰਘ ਸਮੇਤ ਸਤਨਾਮ ਸਿੰਘ ਉਰਫ ਸਾਗਰ ਦੇ ਘਰ ਰੇਡ ਕੀਤਾ ਗਿਆ। ਜਿਸ ਦੇ ਚੱਲਦੇ ਪੁਲਿਸ ਨੂੰ ਵੱਡੀ ਬਰਾਮਦਗੀ ਵੀ ਹੋਈ।

ਹਥਿਆਰ ਅਤੇ ਹੈਰੋਇਨ ਹੋਈ ਬਰਾਮਦ:ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਡ ਦੌਰਾਨ ਸਤਨਾਮ ਸਿੰਘ ਉਰਫ ਸਾਗਰ ਪੁੱਤਰ ਜਸਪਾਲ ਸਿੰਘ ਵਾਸੀ ਮਾਨਾਵਾਲਾ, ਵਿਸ਼ਵਨਾਥ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਸੰਬਰਪੁਰਾ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵਿੰਦਰ ਸਿੰਘ ਵਾਸੀ ਨੌਸ਼ਿਹਰਾ ਖੁਰਦ ਥਾਣਾ ਕੰਬੋਅ ਅਤੇ ਨਿਸ਼ਾਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਾਨਾਵਾਲਾ ਨੂੰ 04 ਪਿਸਟਲ 30 ਬੋਰ, 05 ਮੈਗਜੀਨ ਸਮੇਤ 06 ਰੌਂਦ, 263 ਗ੍ਰਾਮ ਹੈਰੋਇਨ ਅਤੇ ਇੱਕ ਗੱਡੀ ਮਾਰਕਾ ਪੋਲੋ ਰੰਗ ਚਿੱਟਾ ਨੰਬਰੀ PB10-CZ-0115 ਸਮੇਤ ਗ੍ਰਿਫਤਾਰ ਕਰ ਲਏ ਗਏ।

ਪਿਛਲੇ ਗੁਨਾਹਾਂ ਦੀ ਹੋ ਰਹੀ ਜਾਂਚ: ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵਲੋਂ ਉਕਤ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 131 ਮਿਤੀ 15.09.2023 ਜੁਰਮ 25 ARMS ACT, 21-29/61/85 NDPS ACT ਤਹਿਤ ਥਾਣਾ ਚਾਟੀਵਿੰਡ 'ਚ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸਦੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। (ਪ੍ਰੈਸ ਨੋਟ)

ABOUT THE AUTHOR

...view details