ਅੰਮ੍ਰਿਤਸਰ:1920 ਵਿੱਚ ਸਥਾਪਿਤ ਹੋਈ ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਸਥਾਪਨਾ ਦਿਹਾੜਾ (Foundation Day of Shiromani Akali Dal) ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਅਕਾਲ ਤਖਤ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਬਿਕਮਰ ਮਜੀਠੀਆ ਮੱਥਾ ਟੇਕਣ ਪਹੁੰਚੇ ਉੱਥੇ ਵੱਖ ਵੱਖ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਭਰੇ ਇਤਿਹਾਸ ਉੱਤੇ ਉਨ੍ਹਾਂ ਨੂੰ ਮਾਣ ਹੈ।
ਇਸ ਮੌਕੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਸਮੇਂ ਬਹੁਤ ਹੀ ਮਾੜੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬ ਦਾ ਵਪਾਰੀ ਜਾਂ ਸ਼ਹਿਰੀ ਹੈ ਉਹ ਕੋਈ ਵੀ ਰਾਤ ਨੂੰ ਚੈਨ ਦੀ ਨੀਂਦ ਨਹੀਂ ਸੋ ਸਕਦਾ ਕਿਉਂਕਿ ਲਾਅ ਐਂਡ ਆਰਡਰ ਦਾ ਸਿਸਟਮ ਬਹੁਤ ਵਿਗੜ (The system of law and order is very bad) ਚੁੱਕਾ ਹੈ। ਪੰਜਾਬ ਦੇ ਵਿੱਚ ਸਰਕਾਰ ਨਾ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਇਸ ਵਕਤ ਪੰਜਾਬ ਵਿੱਚ ਡਰਾਮੇਬਾਜ਼ੀ ਅਤੇ ਝੂਠੀ ਸ਼ੋਹਰਤ ਬਾਜੀ ਚੱਲ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਸਿਰਫ ਝੂਠੇ ਐਲਾਨ ਕੀਤੇ ਜਾ ਰਹੇ ਹਨ
ਪੰਜਾਬ ਦੇ ਪੈਸੇ ਦੀ ਬਰਬਾਦੀ:ਡਾ ਚੀਮਾ ਨੇ ਕਿਹਾ ਕਿ ਦੂਜਿਆਂ ਸੂਬਿਆਂ ਵਿਚ ਚੋਣਾਂ ਲੜਨ ਲਈ ਪੰਜਾਬ ਦਾ ਪੈਸਾ (Wasted money of Punjab to fight elections) ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਇਨਿੰਗ ਦੇ ਬਾਰੇ ਬੀਐਸਐਫ ਅਤੇ ਆਰਮੀ ਨੂੰ ਜਾ ਕੇ ਵੀ ਅਦਾਲਤ ਵਿੱਚ ਕਹਿਣਾ ਪਿਆ ਕਿ ਦੇਸ਼ ਦੀ ਸੁਰੱਖਿਆ ਨੂੰ ਵੀ ਇਹਨਾਂ ਚੀਜ਼ਾਂ ਤੋਂ ਖਤਰਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਪੰਜਾਬ ਤੋਂ ਨਹੀਂ ਦਿੱਲੀ ਤੋ ਰਿਮੋਟ ਕੰਟਰੋਲ ਦੇ ਨਾਲ ਚੱਲ ਰਹੀ ਹੈ ।ਉਨ੍ਹਾਂ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਨੂੰ ਚੰਗਾ ਲੱਗਦਾ ਹੈ ਉਹ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।