ਪੰਜਾਬ

punjab

ETV Bharat / state

ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਥ 'ਚੋਂ ਛੇਕਿਆ - ਸ੍ਰੀ ਅਕਾਲ ਤਖ਼ਤ ਸਾਹਿਬ

ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਪਿਛਲੇ ਦਿਨੀਂ ਅਯੁੱਧਿਆ ਵਿਖੇ ਸਿੱਖਾਂ ਨੂੰ ਲਵ ਕੁੱਸ਼ ਦੀ ਔਲਾਦ ਦੱਸਿਆ ਸੀ, ਇਸ ਦਾ ਨੋਟਿਸ ਲੈਂਦਿਆਂ ਸਰਬੱਤ ਖ਼ਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਪੰਜ ਸਿੰਘ ਸਾਹਿਬਾਨਾਂ ਨਾਲ ਗੁਰਮਤਾ ਕਰਕੇ ਇਕਬਾਲ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ।

ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਥ 'ਚੋਂ ਛੇਕਿਆ
ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਥ 'ਚੋਂ ਛੇਕਿਆ

By

Published : Aug 20, 2020, 3:55 PM IST

Updated : Aug 20, 2020, 4:50 PM IST

ਅੰਮ੍ਰਿਤਸਰ: ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਪਿਛਲੇ ਦਿਨੀਂ ਅਯੁੱਧਿਆ ਵਿਖੇ ਸਿੱਖਾਂ ਨੂੰ ਲਵ ਕੁੱਸ਼ ਦੀ ਔਲਾਦ ਦੱਸਿਆ ਸੀ, ਇਸ ਦਾ ਨੋਟਿਸ ਲੈਂਦਿਆਂ ਸਰਬੱਤ ਖ਼ਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਪੰਜ ਸਿੰਘ ਸਾਹਿਬਾਨਾਂ ਨਾਲ ਗੁਰਮਤਾ ਕਰਕੇ ਇਕਬਾਲ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ।

ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਥ 'ਚੋਂ ਛੇਕਿਆ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ 5 ਅਗਸਤ ਨੂੰ ਅਯੁੱਧਿਆ ਵਿਖੇ ਤਖ਼ਤ ਪਟਨਾ ਸਾਹਿਬ ਤੋਂ ਹਟਾਏ ਜਥੇਦਾਰ ਇਕਬਾਲ ਸਿੰਘ ਨੇ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਦੱਸ ਕੇ ਹਿੰਦੂ ਸਾਬਤ ਕਰਨ ਦਾ ਯਤਨ ਕੀਤਾ ਹੈ। ਇਸ ਸਬੰਧੀ ਸਿੱਖ ਸੰਗਤਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਸਰਬੱਤ ਖਾਲਸਾ ਇਕੱਠ ਵੱਲੋਂ ਮਿਲੀ ਜ਼ਿੰਮ੍ਹੇਵਾਰੀ ਨਿਭਾਉਂਦਿਆਂ ਗਿਆਨੀ ਇਕਬਾਲ ਸਿੰਘ ਨੂੰ ਸਪੱਸ਼ਟੀਕਰਨ ਦੇਣ ਲਈ 20 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ ਪਰ ਇਕਬਾਲ ਸਿੰਘ ਨੇ ਹੰਕਾਰੀ ਬਿਰਤੀ ਅਤੇ ਬਿਪਰਵਾਦੀ ਸੈਅ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਹੋਣਾ ਜ਼ਰੂਰੀ ਨਹੀਂ ਸਮਝਿਆ, ਇਸ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਉੱਪਰ ਪੰਥਕ ਸਿਧਾਂਤਾਂ ਅਤੇ ਮਰਿਆਦਾ ਅਨੁਸਾਰ ਪੰਜ ਸਿੰਘ ਸਾਹਿਬਾਨਾਂ ਨੇ ਗੁਰਮਤਾ ਸੋਧਿਆ ਕਿ ਅਜਿਹੇ ਹੰਕਾਰੀ ਤੇ ਮਕਾਰ ਬਿਰਤੀ ਵਾਲੇ ਬੰਦੇ ਜਿਸ ਨੇ ਨਿਆਰੀ ਕੌਮ ਨੂੰ ਹੋਰ ਕੌਮ ਵਿੱਚ ਮਿਲਾਉਣ ਦਾ ਕੋਝਾ ਯਤਨ ਕੀਤਾ ਹੈ, ਉਸ ਤੋਂ ਸਪੱਸ਼ਟੀਕਰਨ ਮੰਗਿਆ ਜਾਵੇ, ਇਸ ਲਈ ਗੁਰੂ ਦੇ ਸਨਮੁਖ ਹੋ ਕੇ ਉਹ ਸਿੱਖ ਕੌਮ ਨੂੰ ਅਪੀਲ ਕਰਦੇ ਹਨ ਕਿ ਅੱਜ ਤੋਂ ਬਾਅਦ ਇਕਬਾਲ ਸਿੰਘ ਦੇ ਨਾਂਅ ਨਾਲ ਸਿੰਘ, ਗਿਆਨੀ ਜਾਂ ਜਥੇਦਾਰ ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ।

ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਇਕਬਾਲ ਸਿੰਘ ਦੇ ਤਿੰਨੇ ਰੁਤਬੇ ਵਾਪਸ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਇਕਬਾਲ ਸਿੰਘ ਨੂੰ ਪੰਥ 'ਚੋਂ ਛੇਕਦੇ ਹਾਂ। ਅੱਜ ਤੋਂ ਬਾਅਦ ਇਕਬਾਲ ਦਾ ਸਿੱਖ ਪੰਥ ਨਾਲ ਕੋਈ ਵਾਸਤਾ ਨਹੀਂ ਅਤੇ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਉਹ ਇਕਬਾਲ ਨਾਲ ਸਾਂਝ ਨਾ ਰੱਖੇ। ਉਨ੍ਹਾਂ ਕਿਹਾ ਹੈ ਕਿ ਇਕਬਾਲ ਨੂੰ ਖੁੱਲ੍ਹੀ ਛੁੱਟੀ ਹੈ ਕਿ ਉਹ ਫਿਰ ਤੋਂ ਆਪਣਾ ਨਾਂਮਕਰਨ ਕਰਕੇ ਕਿਸੇ ਵੀ ਕੌਮ ਦਾ ਹਿੱਸਾ ਅਖਵਾ ਸਕਦਾ ਹੈ ਪਰ ਆਪਣੇ ਨਾਮ ਨਾਲ ਸਿੰਘ, ਗਿਆਨੀ ਜਾਂ ਜਥੇਦਾਰ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕਰੇ।

Last Updated : Aug 20, 2020, 4:50 PM IST

ABOUT THE AUTHOR

...view details